Sri Gur Pratap Suraj Granth

Displaying Page 68 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੮੧

੯. ।ਅੰਮ੍ਰਿਤਸਰ ਵਿਰਾਜਮਾਨ॥
੮ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੧੦
ਦੋਹਰਾ: ਸ਼੍ਰੀ ਗੁਰੁ ਹਰਿ ਗੋਬਿੰਦ ਜੀ,
ਕਰਿ ਕੈ ਖਾਨ ਰੁ ਪਾਨ।
ਸਭਿ ਪੁਰਿ ਕੋ ਆਨਦ ਦੈ,
ਬਾਨੀ ਮ੍ਰਿਦੁਲ ਬਖਾਨਿ ॥੧॥
ਚੌਪਈ: ਜਥਾ ਜੋਗ ਬੋਲੇ ਸਭਿ ਸਾਥ।
ਕੁਸ਼ਲ ਪ੍ਰਸ਼ਨ ਕਰਿ ਕੈ ਗੁਰ ਨਾਥ।
ਮਹਿਲ ਆਪਨੇ ਜਾਇ ਸੁਹਾਏ।
ਤਬਿ ਦਮੋਦਰੀ ਮੋਦ ਬਢਾਏ ॥੨॥
ਬੰਦਨ ਕਰੀ ਬੰਦਿ ਕਰ ਤਬੈ।
ਦੇਖੋ ਕੰਤ ਮਹਾਂ ਦੁਤਿ ਫਬੈ।
ਦਾਸੀ ਗਨ ਸੇਵਾ ਸਭਿ ਠਾਨੀ।
ਸੁਪਤੇ ਸਤਿਗੁਰੁ ਸੇਜ ਮਹਾਨੀ ॥੩॥
ਜਾਮ ਨਿਸਾ ਤੇ ਜਾਗ੍ਰਤਿ ਹੋਇ।
ਸੌਚਾਚਾਰ ਕਰੀ ਸਭਿ ਜੋਇ।
ਕਰਿ ਸ਼ਨਾਨ ਕੋ ਲਾਇ ਧਿਆਨ।
ਥਿਰ ਕਰਿ ਬ੍ਰਿਤੀ ਲਿਯੋ ਰਸ ਗਾਨ ॥੪॥
ਸੰਗਤਿ ਸਕਲ ਸੁ ਮਜ਼ਜਤਿ ਹੈ ਕੈ।
ਸੁਨਹਿ ਕਰੈਣ ਕਿਰਤਨ ਸੁਖ ਪੈ ਕੈ।
ਜਹਿ ਕਹਿ ਪੁਰਿ ਮਹਿ ਅਰੁ ਹਰਿਮੰਦਰਿ।
ਭਜਨ ਹੋਤਿ ਇਕ ਰਸ ਪ੍ਰਭੁ ਸੁੰਦਰ ॥੫॥
ਸੂਰਜ ਅੁਦੈ ਭੋਗ ਤਬਿ ਪਰੋ।
ਸਭਿਨਿ ਗੁਰੂ ਕੋ ਦਰਸ਼ਨ ਕਰੋ।
ਜਹਾਂਗੀਰ ਕੇ ਨਰ ਪੁਨ ਆਏ।
ਕਰਿ ਪੰਚਾਂਮ੍ਰਿਤ ਬਹੁ ਕਰਿਵਾਏ ॥੬॥
ਇਤਨੇ ਬਿਖੈ ਆਪ ਚਲਿ ਆਯੋ।
ਕਹਿ ਸਤਿਗੁਰੁ ਕੋ ਸੰਗ ਮਿਲਾਯੋ।
ਪ੍ਰਥਮ ਅਕਾਲ ਤਖਤ ਕੋ ਆਏ।
ਦਰਸ਼ਨ ਦੇਖਤਿ ਸੀਸ ਨਿਵਾਏ ॥੭॥
ਤਹਿ ਨਿਜ ਕਰ ਤੇ ਧਨ ਅਰਪਾਯੋ।
ਕਰਿ ਅਰਦਾਸ ਕਰਾਹੁ ਬ੍ਰਤਾਯੋ।

Displaying Page 68 of 494 from Volume 5