Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੮੫
ਨਿਕਸੇ ਵਹਿਰ ਅਰੂਢਨ ਭਏ।
ਪਹੁਣਚਨ ਹਿਤ ਨਿਜ ਗ੍ਰਾਮ ਸਿਧਏ ॥੫੧॥
ਸਨੇ ਸਨੇ ਮਾਰਗ ਚਲਿ ਪਰੇ।
ਸਕਲ ਵਸਤੁ ਲੇ ਸੇਵਕ ਤੁਰੇ।
ਕਹੋ ਖਾਨ ਨੇ ਰਹੀਅਹਿ ਸੰਗ।
ਬੜਵਾ੧ ਤੇਜ ਕੁਚਲਨਿ੨ ਕੁਢੰਗ ॥੫੨॥
ਤਿਨ ਪੀਛੈ ਅਪਨੇ ਜਨੁ ਕੇਈ।
ਪਠਿਬੋ ਕਰੇ੩ ਕਹੋ ਸੰਗ ਤੇਈ।
ਦੂਰ ਦੂਰ ਤੁਮ ਦੇਖਤਿ ਜਾਓ।
ਗਿਰਹਿਣ ਕਿ ਨਹੀਣ ਬਰ ਸਭਿ ਲਾਓ ॥੫੩॥
ਜਬ ਲਗਾਮ ਬਿਨ ਚਢਿ ਕਰ ਚਾਲੇ।
ਅਚਰਜ ਮਾਨੋ ਖਾਨ ਬਿਸਾਲੇ।
ਨਮਸਕਾਰ ਕਰਿ ਘਰ ਕੋ ਗਯੋ।
ਸ਼ਰਧਾ ਦਿਢਿ ਠਾਨਤਿ ਸੁਖ ਲਯੋ ॥੫੪॥
ਲਵਪੁਰਿ ਤੇ ਨਿਕਸੇ ਮਗ ਪਰੇ।
ਚਲਹਿ ਤੁਰੰਗਨਿ੪ ਹੁਇ ਅਨੁਸਰੇ੫।
ਜਥਾ ਚਲਾਵਨਿ ਮਨ ਮਹਿਣ ਠਾਨੈ।
ਸੁਖਦਾ ਗਮਨਹਿ੬ ਤਥਾ ਮਹਾਨੇ ॥੫੫॥
ਪਠੇ ਖਾਨ ਜਨ ਦੇਖਨ ਜੇਈ।
ਚਿਤ ਪਹਿਚਾਨਤਿ ਭੇ ਬਿਧਿ ਤੇਈ।
ਸਭਿਨਿ ਦੇਖਿਤੇ ਤਬਹਿ ਭਜਾਇ।
ਪੌਨ ਗੌਨ ਕੋ ਕਰਿ ਪਿਛਵਾਈ੭ ॥੫੬॥
ਜਾਤਿ ਗਰਦ ਅਵਲੋਕਨ ਕਰਿਈ।
ਨਹਿਣ ਬੜਵਾ ਕੋ ਅੰਗ ਨਿਹਰਿਈ।
ਅਧਿਕ ਸ਼ੀਘ੍ਰਤਾ ਧਰਿ ਇਮ ਦੌਰੀ।
ਹੇਰਿ ਹੇਰਿ ਨਰ ਮਤਿ ਭਈ ਬੌਰੀ ॥੫੭॥
੧ਘੋੜੀ।
੨ਖੋਟੀ ਚਾਲ ਵਾਲੀ।
੩ਭੇਜੇ।
੪ਘੋੜੀ।
੫ਅਨੁਸਾਰ ਹੋ ਕੇ।
੬ਸੁਖ ਨਾਲ ਟੁਰਦੀ ਹੈ।
੭ਵਾਯੂ ਦੇ ਵੇਗ ਲ਼ ਪਿਜ਼ਛੇ ਛਜ਼ਡ ਗਈ।