Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੮੨
੧੦. ।ਕਵੀਯਨ ਸੰਬਾਦ॥
੯ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੧੧
ਦੋਹਰਾ: +ਏਕ ਬਾਰ ਸ਼੍ਰੀ ਸਤਿਗੁਰੂ
ਬੈਠੇ ਅਪਨੇ ਭਾਇ੧।
ਕਥਾ ਭਈ ਤਹਿ ਪਾਂਡਵਨਿ
ਪੰਡਤ ਭਾਰਤ ਆਇ੨ ॥੧॥
ਤਹਿ ਪਾਛੇ ਚਰਚਾ ਭਈ
ਮਰੋ ਨ ਆਵੈ ਕੋਇ੩।
ਕਾ ਜਾਨੈ ਕਾ ਹੋਇ ਤਹਿ
ਹੈ ਵਾ ਨਾਂਹੀ ਹੋਇ੪ ॥੨॥
ਤਬਿ ਬੋਲੇ ਨਦ ਲਾਲ ਜੀ
ਕਰਨੀ ਕਮਲ++ ਜਮਾਲ੫।
ਸਿਜ਼ਖ ਸਿਦਕ ਗੁਰਮੁਖਿ ਬਡੇ੬
ਤਿਨ ਕੋ ਭਲੋ ਹਵਾਲ੭ ॥੩॥
ਸੈਨਾਪਤਿ ਕਵਿਤਾ ਕਹੈ੮
ਗੁਰ ਦਰਸ਼ਨ ਤੇ ਪਾਰ।
ਕਰੇ ਭਲੀ ਵਾ ਬੁਰੀ ਨਿਤ
ਸਤਿਗੁਰ ਲੇਇ ਸਵਾਰ ॥੪॥
ਅੁਦੇਰਾਇ ਕਵਿ ਇਅੁਣ ਕਹੈ
ਜੈਸੀ ਕਾਹੂੰ ਘਾਲ।
ਤੈਸਾ ਫਲ ਦ੍ਰਮ ਹੋਇਗਾ
ਜੈਸਾ ਬੀਜ ਬਿਸਾਲ ॥੫॥
ਰਾਵਲ੯ ਬੋਲੇ ਜੀਵ ਕੋ
+ਇਹ ਅਗਲੀ ਲਗਪਗ ਸਾਰੀ ਇਬਾਰਤ ੬੩ਵੀਣ ਸਾਖੀ ਦਾ ਅੁਤਾਰਾ ਹੈ।
੧ਸੁਤੇ ਸਿਜ਼ਧ, ਆਪਣੀ ਮੌਜ ਵਿਚ।
੨ਪੰਡਤ ਨੇ ਆਕੇ ਮਹਾਂ ਭਾਰਤ ਵਿਚੋਣ ਪਾਂਡਵਾਣ ਦੀ ਕਥਾ ਕੀਤੀ।
੩ਮਰਿਆ ਮੁੜਕੇ ਕੋਈ ਨਹੀਣ ਆਣਵਦਾ (ਸੰਸਾਰ ਵਿਚ)।
੪ਕੋਈ (ਰੂਪ ਬਣਿਆਣ) ਰਹਿਦਾ ਹੈ ਜਾਣ ਨਹੀਣ।
++ਪਾ:-ਕਰਮ।
੫ਕਰਨੀ (ਰੂਪੀ) ਕਵਲ ਸੁੰਦਰ (ਜਿਨ੍ਹਾਂ ਦਾ ਖਿੜਿਆ ਹੈ)।
੬ਸਿਦਕੀ ਤੇ ਵਡੇ ਗੁਰਮੁਖ ਸਿਜ਼ਖ (ਜੋ ਹਨ)।
੭(ਪ੍ਰਲੋਕ ਵਿਚ) ਤਿਨ੍ਹਾਂ ਦਾ ਹਾਲ ਭਲਾ ਹੁੰਦਾ ਹੈ।
੮ਕਵਿਤਾ (ਕਰਨ ਵਾਲਾ ਭਾਵ ਕਵੀ) ਸੈਨਾਪਤ ਤਦੋਣ ਕਹਿਂ ਲਗਾ।
ਪਾ:-ਲੇਤਿ।
੯ਨਾਮ ਕਵੀ ਦਾ ਹੈ।