Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੮੬
ਪਹੁਣਚੇ ਕੇਤੀ ਦੂਰ, ਟਿਕਾਈ੧।
ਪੁਨ ਨਰ ਗਨ ਕਹੁ ਸੋ ਦ੍ਰਿਸ਼ਟਾਈ।
ਇਕ ਦਿਸ਼ ਚਰਨ ਕਿਏ ਅਸਵਾਰੀ।
ਹੇਰਿ ਹੇਰਿ ਸਭਿ ਬੰਦਨ ਧਾਰੀ ॥੫੮॥
ਸਹਿਜ ਸੁਭਾਇਕ ਮਾਰਗ ਸਾਰੇ।
ਅੁਲਣਘਿ ਪਹੁਣਚਿ ਨਿਜ ਗ੍ਰਾਮ ਮਝਾਰੇ।
ਅੁਤਰ ਪਰੇ ਅਪਨੇ ਘਰ ਰਹੇ।
ਦੇਸ਼ ਅਨਿਕ ਮਾਨਤਿ ਜਿਸ ਅਹੇ ॥੫੯॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸ਼੍ਰੀ ਰਾਮਕੁਇਰ ਪ੍ਰਸੰਗ
ਬਰਨਨ ਨਾਮ ਚਤੁਰਥੋ ਅੰਸੂ ॥੪॥
੧(ਘੋੜੀ) ਖੜੀ ਕੀਤੀ।