Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੮੮
ਕਰਿ ਹੌਣ ਸਤਿਗੁਰ ਸੁਜਸ ਅੁਚਾਰਨਿ ॥੬॥
ਜਿਮ ਦਧਿ੧ ਬਿਖੈ ਘ੍ਰਿਜ਼ਤ ਮਿਲ ਰਹੈ।
ਕਰਹਿ ਮਥਨ੨ ਨੀਕੇ ਸੁਭ ਲਹੈ।
ਤਿਮ ਜਗ ਮਹਿਣ ਕਰ ਬਾਦ ਬਿਬਾਦੂ੩।
ਗੁਰ ਜਸੁ ਸੰਚੌਣ੪ ਦੇ ਅਹਿਲਾਦੂ੫ ॥੭॥
ਜਥਾ ਅੁਦਧਿ ਮਥਿ੬ ਰਤਨ ਨਿਕਾਸੇ।
ਵਹਿਰ ਭਏ ਜਗ ਮਹਿਦ ਪ੍ਰਕਾਸ਼ੇ।
ਤਿਮਿ ਸਤਿਗੁਰ ਕੋ ਸੁਜਸੁ ਨਿਕਾਸ਼ੌਣ।
ਸਭਿ ਤੇ ਸੁਨਿ ਇਕ ਥਾਨ ਪ੍ਰਕਾਸ਼ੌਣ ॥੮॥
ਪੂਰਬ ਮੈਣ ਸ਼੍ਰੀ ਨਾਨਕ ਕਥਾ।
ਛੰਦਨ ਬਿਖੈ ਰਚੀ ਮਤਿ ਜਥਾ*।
ਰਹੋ ਚਾਹਿਤੋ+ ਗੁਰਨਿ੭ ਬ੍ਰਿਤਾਂਤ।
ਨਹਿਣ ਪਾਯੋ ਤਿਸ ਤੇ ਪਸ਼ਚਾਤ ॥੯॥
ਪਰਾਲਬਧ ਕਰਿ ਕਿਤਿ ਕਿਤਿ ਰਹੇ।
ਚਿਤ ਮਹਿਣ ਗੁਰ ਜਸੁ ਰਚਿਬੋ ਚਹੇ।
ਕਰਮ ਕਾਲ੮ ਤੇ ਕੈਣਥਲ ਆਏ।
ਥਿਤ ਹੁਇ ਜਪੁਜੀ ਅਰਥ ਬਨਾਏ ॥੧੦॥
ਪੁਨਿ ਸੰਜੋਗ ਹੋਇ ਅਸ ਗਯੋ।
ਰਾਮ ਚਰਿਤ ਕੋ ਮਨ ਹੁਲਸਯੋ।
ਬਾਲਮੀਕ ਕ੍ਰਿਤ ਕਥਾ ਸੁਨੀ ਜਬਿ।
ਛੰਦਨਿ ਬਿਖੇ ਰਚੀ ਤਬ ਹਮ ਸਬਿ ॥੧੧॥
ਰਾਮ ਕਥਾ ਪਾਵਨ ਬਿਸਤਾਰੀ੯।
੧ਦਹੀਣ।
੨ਰਿੜਕਂ ਨਾਲ।
੩ਭਾਵ, ਵਾਦ = ਗੁਰਜਸ ਦਾ ਵਿਸਤਾਰ ਸਹਿਤ ਵਰਣਨ, ਤੇ ਵਿਵਾਦ = ਵਿਰੋਧੀ ਪੁਰਖਾਂ ਦੇ ਕਥਨ ਦਾ ਯੁਕਤੀ
ਸਹਿਤ ਖੰਡਨ।
੪ਕਜ਼ਠਾ ਕਰਾਣਗਾ।
੫ਪ੍ਰਸੰਨਤਾ ਦੇ ਦੇਣ ਵਾਲਾ (ਗੁਰੂ ਜਸ)।
੬ਸਮੁੰਦਰ ਰਿੜਕ ਕੇ।
*ਸ਼੍ਰੀ ਗੁਰ ਨਾਨਕ ਪ੍ਰਕਾਸ਼ ਤੋਣ ਮੁਰਾਦ ਹੈ।
+ਪਾ:-ਰਚੋ ਚਾਹ ਨੌ।
੭ਭਾਵ ਬਾਕੀ ਨਵਾਣ ਗੁਰਾਣ ਦਾ।
੮ਭਾਵ ਕਰਮ ਤੇ ਸਮੇਣ ਦੀ ਗਤੀ ਨਾਲ।
੯ਫੈਲਾਈ।