Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੮੬
੧੧. ।ਪੈਣਦੇ ਖਾਨ ਦੀ ਬੇਮੁਖਤਾ॥
੧੦ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੧੨
ਦੋਹਰਾ: ਕੂਰ ਆਨ੨ ਕੋ ਜਾਨਿ ਮਨ,
ਸ਼੍ਰੀ ਗੁਰ ਕੀਨਿ ਬਖਾਨ।
ਬਿਧੀਚੰਦ ਸਭਿ ਆਨਿ ਕਰਿ,
ਦਿਹੁ ਦਿਖਾਇ ਲੇ ਮਾਨ ॥੧॥
ਸੈਯਾ ਛੰਦ: ਸੁਨਿ ਆਇਸੁ ਕੋ ਤਤਛਿਨ ਅੁਠਿ ਕਰਿ
ਬਾਗ਼, ਪੁਸ਼ਾਕ, ਖੜਗ ਲੇ ਆਇ।
ਸਭਾ ਬੀਚ ਸਭਿਹੂੰਨਿ ਅਗਾਰੀ
ਧਰਿ ਕਰਿ ਤਿਹ ਥਲ ਦੀਏ ਦਿਖਾਇ।
ਕ੍ਰੋਧ ਕਰਤਿ ਹੀ ਸਤਿਗੁਰ ਬੋਲੇ
ਕਹੁ ਪਾਪੀ! ਇਹੁ ਕਹਿ ਤੇ ਲਾਇ?
ਬਾਰ ਬਾਰ ਸਮੁਝਾਇ ਰਹੇ ਤੁਝ,
ਰੇ ਮਤਿਮੰਦ! ਨ ਮਿਜ਼ਥਾ ਗਾਇ੧ ॥੨॥
ਕਹੋ ਨ ਮਾਨੋ ਮੂਰਖ! ਤੈਣ ਕੁਛ,
ਕੂਰ ਕਹਤਿ ਭਾ ਬਡ ਹਠ ਧਾਰਿ।
ਲਾਜ ਬਿਲੋਚਨ ਬੋਲ ਨ ਸਾਕਹਿ,
ਨੀਚੀ ਗ੍ਰੀਵ ਸਚਿੰਤ ਬਿਚਾਰ।
ਪੁਨ ਗੁਰ ਕਹੋ ਕਹੈਣ ਕੋਣ ਨਾਂਹੀ,
ਧਿਕ ਤੋ ਕਹੁ, ਨਹਿ ਸਾਚ ਅੁਚਾਰਿ।
ਨਿਮਕ ਹਰਾਮੀ ਸੂਰਤ ਬਨਿ ਕੈ
ਬੈਠਿ ਰਹੋ ਕਾ ਕੀਨਿ ਗਵਾਰ ॥੩॥
ਬੈਨ ਬਾਨ ਤੇ ਬਿਧੋ ਅਧਿਕ ਹੀ,
ਝੂਠਾ ਭਯੋ, ਸਹੋ ਨਹਿ ਜਾਇ।
ਸਭਾ ਬਿਖੈ ਰਿਸ ਧਰਿ ਕੈ ਬੋਲੋ
ਨਾਹਕ ਤੁਹਮਤ ਮੋਹਿ ਲਗਾਇ।
ਬਾਗ਼ ਸਦਨ ਮਹਿ ਰਾਖਨ ਕੀਨਸਿ
ਕਹੋ ਫੇਰ ਕਿਨ ਲੀਨਿ ਛਿਪਾਇ।
ਅਬਿ ਨਿਕਾਸ ਲੇ ਆਇ ਸਭਾ ਮਹਿ,
ਬਿਧੀਚੰਦ ਇਹੁ ਕਪਟ ਬਨਾਇ ॥੪॥
ਝੂਠਾ ਭਯੋ ਬਿਦਤ ਹੀ ਮੂਰਖ
੧ਝੂਠ ਨਾ ਬੋਲ।