Sri Gur Pratap Suraj Granth

Displaying Page 73 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੮੬

੧੦. ।ਸੁਗ਼ਅ ਮੁਹੰਮਦ ਤੇ ਚੜ੍ਹਾਈ॥
੯ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੧੧
ਦੋਹਰਾ: ਪਰੋ ਰੌਰ ਸਭਿ ਠੌਰ ਮਹਿ, ਮਗ ਅਟਕੇ ਚਹੁੰ ਓਰ।
ਨਰ ਨਾਰੀ ਮਹਿ ਤ੍ਰਾਸ ਭਾ, ਜਥਾ ਪੋਤ ਜਲ ਘੋਰ੧ ॥੧॥
ਚੌਪਈ: ਦਾਰਸ਼ਕੋਹ ਸੁਨੀ ਸੁਧਿ ਸਾਰੀ।
ਸ਼ਾਹੁਜਹਾਂ ਕੇ ਤੀਰ ਅੁਚਾਰੀ।
ਗਰਦਸ਼੨ ਕੀਨਸਿ ਦੇਸ਼ ਅਸ਼ੇਸ਼।
ਗ੍ਰਾਮ ਨਗਰ ਭੇ ਦੁਖੀ ਵਿਸ਼ੇਸ਼ ॥੨॥
ਸ਼ਹਗ਼ਾਦਨਿ ਬਡ ਧੂਮ ਮਚਾਈ।
ਸਰਕਸ਼੩ ਹੁਇ ਆਫਾਤ੪ ਅੁਠਾਈ।
ਨਿਕਸਹੁ ਵਹਿਰ ਕਰਹੁ ਕੁਛ ਗਮਨ।
ਇਤ ਅੁਤ ਦੇਖਤਿ ਹੈ ਹੈਣ ਦਮਨ੫ ॥੩॥
ਨਾਂਹਿ ਤ ਲਸ਼ਕਰ ਪਰੇ ਪਠਾਵਹਿ।
ਬਧਹਿ ਗ਼ਾਲਮਨਿ, ਹਤਹਿ, ਪਲਾਵਹਿ੬।
ਆਫਤਾਬ ਸਮ ਅੁਦੇ ਨ ਹੋਵਹਿ੭।
ਸੁਖ ਪ੍ਰਕਾਸ਼ ਕਹੁ ਕਿਮ ਜਗ ਜੋਵਹਿ? ॥੪॥
ਚੋਰ, ਅੁਲੂਕ ਸ਼੍ਰਿੰਗਾਲ੮ ਅੰਧੇਰਾ।
ਦਬਕਹਿ ਦੁਸ਼ਟ ਦੇਖਿ ਇਕ ਬੇਰਾ।
ਸ਼ਾਹੁਜਹਾਂ ਸੁਨਿ ਕੈ ਸੁਤ ਬਾਤਿ।
ਭਯੋ ਲਚਾਰ, ਮੌਨ ਪਛੁਤਾਤਿ ॥੫॥
ਤਨ ਮਹਿ ਰੁਜ, ਅੁਤ ਰਾਜ ਬਿਨਾਸ਼ੇ।
ਦੋਨਹੁ ਕਠਨ ਪਰੀ ਗਰ ਫਾਸੇ।
ਸਲਿਤਾ ਸੋਚ ਬਿਖੈ ਮਨ ਬਹਿਅੂ।
ਨਹਿ ਅਲਬ ਥਿਰਤਾ ਕਿਤ ਲਹਿਅੂ ॥੬॥


੧ਜਿਵੇਣ ਭਿਆਨਕ ਜਲ ਵਿਚ ਜਹਾਗ਼ ਹੁੰਦਾ ਹੈ।
੨ਹਿਲ ਜੁਲ। ਰੌਲਾ। ।ਫਾ: ਗਰਦਸ਼ = ਚਜ਼ਕਰ; ਘੁਮਾਅੁ॥
੩ਆਕੀ।
੪ਬਿਪਤਾ।
੫ਦਬ ਜਾਣਗੇ।
੬ਨਹੀਣ ਤਾਂ ਸਾਲ਼ ਲਸ਼ਕਰ ਘਲਂਾ, ਗ਼ਾਲਮਾਂ ਲ਼ ਬੰਨ੍ਹਣਾ ਮਾਰਨਾ ਤੇ ਨਸਾਅੁਣਾ ਪਏਗਾ। ।ਪਰੇ = ਪੜੇਗਾ,
ਪਵੇਗਾ॥ (ਅ) ਨਹੀਣ ਤਾਂ (ਓਹ ਸ਼ਹਗ਼ਾਦੇ) ਲਸ਼ਕਰ ਦੇ ਟੋਲੇ ਘਜ਼ਲਂਗੇ। (ਪਰਜਾ ਲ਼) ਬੰਨ੍ਹ ਲੈਂਗੇ, ਗ਼ੁਲਮ
ਕਰਨਗੇ, ਮਾਰਨਗੇ ਤੇ ਭਜਾ ਦੇਣਗੇ। ।ਪਰੇ = ਪਰ੍ਹੇ = ਟੋਲੇ॥
੭(ਆਪ) ਸੂਰਜ ਵਾਣੂ ਚੜ੍ਹਦੇ ਨਹੀਣ ਭਾਵ ਦਰਸ਼ਨ ਨਹੀਣ ਦੇਣਦੇ ਹੋ।
੮ਗਿਜ਼ਦੜ।

Displaying Page 73 of 412 from Volume 9