Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੯੧
ਤਅੂ ਜੁਜ਼ਧ ਮਹਿਣ ਬਹੁ ਅਹਿਲਾਦੇ੧ ॥੨੪॥
ਲੇਸ਼ ਮਾਤ੍ਰ ਜਿਨਿ ਮੋਹ ਨ ਹੋਯੋ।
ਮਹਾਂ ਬੀਰ ਸ਼ਜ਼ਤ੍ਰਨ ਘਰ ਖੋਯੋ।
ਜੋਣ ਚਿਤ ਚਹਤਿ ਕਰਤਿ ਤਤਕਾਲਾ।
ਤਅੂ ਚਲੇ ਜਿਮ ਨਰ ਗਨ ਚਾਲਾ ॥੨੫॥
ਜਿਨ+ ਮਹਿਣ੨ ਅਤਿ ਅੁਤਸਾਹਿ ਥਿਰੋ ਹੈ।
ਆਗੇ ਅਸ ਕਿਨਹੂੰ ਨ ਕਰੋ ਹੈ।
ਅਧਿਪਤਿ੩ ਅਧਿਕ੪ ਨੁਰੰਗਾ ਭਯੋ।
ਸਭਿ ਦੇਸ਼ਨਿ ਕਹੁ ਰਾਜਾ ਥਯੋ ॥੨੬॥
ਦੈ ਬਿੰਸਤ ਲਛ++ ਸੈਨਾ੫ ਸੰਗ।
ਦਸ ਹਗ਼ਾਰ ਤੋਪੈਣ ਗਢਵ ਭੰਗ੬।
ਅਰੁ ਪੰਚਾਸ ਹਗ਼ਾਰ ਜਮੂਰੇ੭।
ਅਰੋ ਨ ਕੋ ਕੀਨਸਿ ਸਭਿ ਚੂਰੇ ॥੨੭॥
ਅਪਰ੮ ਸੈਨ ਜੋ ਰਾਜਨ ਕੇਰੀ।
ਗਨੈ ਕੌਨ ਸੰਗ ਚਲਹਿ ਘਨੇਰੀ।
ਜਿਸ ਕੋ ਤੇਜ ਸਹੈ ਨਹਿਣ ਕੋਅੂ।
ਸਕਲ ਮਿਲੈਣ ਬੰਦੈਣ ਕਰ ਦੋਅੂ ॥੨੮॥
ਤਿਹ ਸੋਣ੯ ਅਰਿ ਕੈ ਕਰਨ ਲੜਾਈ।
ਸਿੰਘ ਅਲਪ੧੦ ਲੇ ਸੰਗ ਸਹਾਈ।
੧ਪ੍ਰਸੰਨ ਰਹੇ।
+ਪਾ:-ਰਨ।
੨ਭਾਵ ਗੁਰਾਣ ਵਿਚ।
੩ਪਾਤਸ਼ਾਹ।
੪ਬੜਾ।
++ਇਹ ਅੁਸ ਦੀ ਸੈਨਾਂ ਦੀ ਗਿਂਤੀ ਸਿੰਘਾਂ ਨੇ ਅੁਸ ਵੇਲੇ ਦੀ ਲੋਕ ਪ੍ਰਸਿਧ ਗਿਂਤੀ ਕਹੀ ਹੈ, ਛਾਵਂੀਆਣ ਵਿਚ
ਰਹਿਂ ਵਾਲੀ ਬੀ, ਘੋੜ ਚੜ੍ਹੇ, ਹਾਥੀ ਸਵਾਰ, ਤੋਪਖਾਨੇ ਵਾਲੇ ਬੀਤੇ ਜੋ ਅਜ਼ਗੇ ਪਿਛੇ ਘਰੀਣ ਵਸਦੇ ਸਨ, ਪਰ
ਜੰਗ ਵੇਲੇ ਸਜ਼ਦੇ ਤੇ ਆ ਸ਼ਾਮਲ ਹੁੰਦੇ ਸਨ ਓਹ ਸਾਰੇ। ਅੁਸ ਸਮੇਣ ਹਥਿਆਰ ਹਰ ਕੋਈ ਰਜ਼ਖ ਸਕਦਾ ਸੀ, ਜਿਸ
ਕਰਕੇ ਹਥਿਆਰ ਵਰਤਂਾ ਬੇ-ਗਿਂਤ ਲੋਕ ਜਾਣਦੇ ਸਨ, ਤੇ ਪਾਤਸ਼ਾਹੀ ਹੋਕਰੇ ਤੇ ਅਨੇਕਾਣ ਆ ਆ ਕਠੇ ਹੋ
ਜਾਣਦੇ ਸਨ।
੫ਬਾਈ ਲਖ ਫੌਜ।
੬ਕਿਲ੍ਹੇ ਤੋੜਨ ਵਾਲੀਆਣ।
੭ਛੋਟੀ ਤੋਪ।
੮ਹੋਰ।
੯ਭਾਵ ਐਸੇ ਬਲਵਾਨ ਪਾਤਸ਼ਾਹ ਨਾਲ।
੧੦ਥੋੜੇ ਜਿੰਨੇ।