Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੮੯
ਕਹੈਣ ਚਹੂੰ ਦਿਸ਼ਿ ਝਾੜ ਅੁਜਾੜ ॥੨੭॥
ਨਾਹਕ ਰੁਕਹੁ ਬੀਚ ਲਸ਼ਕਰ ਕੇ।
ਘੇਰਾ ਪਾਇ ਲੇਹਿ ਬਲ ਕਰਿ ਕੇ।
ਆਗੇ ਚਲਹੁ ਕਿਤਿਕ ਥਲ ਔਰ।
ਖਰੇ ਹੋਇ ਹੈਣ ਆਛੀ ਠੌਰ ॥੨੮॥
ਪ੍ਰਿਸ਼ਟਿ ਆਪਨੀ ਰਖਹਿ ਅੁਜਾਰ।
ਸ਼ਲਖ ਤੁਪਕ ਕੀ ਕਰਿਹੈਣ ਮਾਰ।
ਜੇਤਿਕ ਹਤੇ ਜਾਇ ਹਤਿ ਕਰਿ ਕੈ।
ਪਰੇ ਜੋਰ ਤੇ ਜੈ ਹੈਣ ਟਰਿ ਕੈ ॥੨੯॥
ਇਹ ਮਤ ਹਮਰੋ ਮਾਨਹੁ ਗੁਰ ਜੀ।
ਰੁਕਹੁ ਨ ਆਪ ਕਰਤਿ ਸਭਿ ਅਰਗ਼ੀ।
ਇਮ ਬਹੁ ਬਾਰ ਬਾਰ ਹੁਇ ਦੀਨ।
ਕਹੋ ਜੋਰਿ ਕਰ ਸੁਨਹੁ ਪ੍ਰਬੀਨ! ॥੩੦॥
ਤਜਿ ਖਿਦਰਾਣਾ ਕੁਛਕ ਪਯਾਨੇ।
ਖਰੇ ਭਏ ਪ੍ਰਭੁ ਲਰਨ ਟਿਕਾਨੇ੧।
ਇਤਨੇ ਬਿਖੈ ਸਿੰਘ ਜੇ ਚਾਲੀ।
ਲਰਨ ਹੇਤੁ ਕਰਿ ਧੀਰ ਬਿਸਾਲੀ ॥੩੧॥
ਗੁਰ ਕੀ ਦਿਸ਼ਾ ਅੁਤਾਇਲ ਆਏ।
ਤੁਪਕ ਤਾਰ ਤੋੜੇ ਸੁਲਗਾਏ।
ਸਰ ਖਿਦਰਾਣਾ ਤਿਨਹੁ ਨਿਹਾਰਾ।
ਆਇ ਪ੍ਰਵੇਸ਼ੇ ਤਾਂਹਿ ਮਝਾਰਾ ॥੩੨॥
ਮਨਹੁ ਦੁਰਗ ਹੈ ਕਰੋ ਪਸਿੰਦ।
ਥਿਰਹੁ ਇਹਾਂ ਰਣ ਕਰਹਿ ਬਿਲਦ।
ਇਤ ਹੀ ਤੁਰਕਨਿ ਕੋ ਬਿਰਮਾਵੈਣ।
ਗੁਰ ਕੇ ਪਾਛੇ ਨਾਹਨ ਜਾਵੈਣ੨ ॥੩੩॥
ਆਪਸ ਮਹਿ ਮਸਲਤ ਕਰਿ ਥਿਰੇ।
ਲਰਿਬੇ ਕਹੁ ਤਿਆਰ ਹੁਇ ਖਰੇ।
ਕੇਤਿਕ ਸਿੰਘਨਿ ਬਹੁਤ ਜਨਾਵਨਿ।
੧ਇਹ ਕੁਛ ਦੂਰ ਇਕ ਜੰਗਲ ਦੇ ਵਿਚ ਟਿਜ਼ਬੀ ਹੈਸੀ ਜੋ ਹੁਣ ਗੁਰਦਵਾਰਾ ਹੈ, ਹੁਣ ਸ਼ਹਿਰ ਤੋਣ ਇਹ ਥਾਂ ਥੋੜੀ
ਦੂਰ ਪਰ ਹੈ। ਦੇਖੋ ਅਜ਼ਗੇ ਅੰਸੂ ੧੧ ਦਾ ਅੰਕ ੨।
੨ਭਾਵ, ਅਸੀਣ ਗੁਰੂ ਜੀ ਦੇ ਮਗਰ ਨਾ ਚਜ਼ਲੀਏ ਏਥੇ ਹੀ ਤੁਰਕਾਣ ਲ਼ ਭੁਲੇਵਾਣ ਦੇਕੇ ਰੋਕ ਲਈਏ (ਅ) ਤੁਰਕ
ਗੁਰੂ ਜੀ ਪਿਛੇ ਨਾਂ ਜਾਣ।