Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੯੦
੧੧. ।ਰਾਜੇ ਰਾਮ (ਰਤਨ ਰਾਇ ਦੇ ਪਿਤਾ) ਲ਼ ਪੁਜ਼ਤ੍ਰ ਦਾ ਵਰ॥
੧੦ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੧੨
ਦੋਹਰਾ: ਸ਼੍ਰੀ ਸਤਿਗੁਰੁ ਨਦ ਤੇ ਅੁਤਰਿ, ਆਇ ਦਮਦਮੇ ਥਾਨ।
ਧਰਮਸਾਲ ਸੁੰਦਰ ਰਚੀ, ਮਿਲੇ ਸਿਜ਼ਖ ਗਨ ਆਨਿ ॥੧॥
ਚੌਪਈ: ਜਹਿ ਧੋਬਨਿ ਕੋ ਬ੍ਰਿਜ਼ਛ ਟਿਕਾਯਹੁ।
ਏਕ ਗ੍ਰਾਮ ਤੌ ਤਹਾਂ ਬਸਾਯਹੁ।
ਅਪਰ ਥਾਨ ਖੰਜਰ ਜੋ ਲਹੋ।
ਅਵਨੀ ਬਿਖੈ ਗਾਡ ਸੋ ਦਯੋ ॥੨॥
ਤਹਿ ਇਕ ਗ੍ਰਾਮ ਬਸਾਯੋ ਭਾਰੀ।
ਖੰਜਰ ਤਾਂ ਕੋ ਨਾਮ ਅੁਚਾਰੀ।
ਪਾਤਿਸ਼ਾਹਿ ਕੀ ਕੇਤਿਕ ਸੈਨਾ।
ਤਹਾਂ ਟਿਕਾਵਨਿ ਕੀਨਿ ਸੁਖੈਨਾ ॥੩॥
ਹਜ਼ਦ ਕਰੀ ਦੁਇ ਰਾਜਨਿ ਕੇਰੀ।
ਜਿਸ ਤੇ ਅੁਠਹਿ ਬਿਰੋਧ ਨ ਫੇਰੀ।
ਦੁਹਿ ਦਿਸ਼ਿ ਕੋ ਕਰਿ ਹਰਖ ਸਮੇਤ।
ਆਪ ਆਪਨੇ ਰਾਜ ਸੁਚੇਤ ॥੪॥
ਦੇਸ਼ ਕਾਮਰੂ ਕੇਰ ਬਰੋਬਰ।
ਅਪਰ ਰਾਜ ਇਕ ਤਹਾਂ ਹੁਤੋ ਬਰ।
ਰਾਜਾ ਰਾਮ ਨਰੇਸ਼ਰ ਨਾਮ੧।
ਪੁਜ਼ਤ੍ਰ ਨ ਅੁਪਜੋ ਤਿਸ ਕੇ ਧਾਮ ॥੫॥
ਕਰਿ ਅੁਪਚਾਰ ਹਾਰਿ ਕਰਿ ਰਹੋ।
ਕਿਸ ਬਿਧਿ ਤੇ ਨਹਿ ਨਦਨ ਲਹੋ।
ਸ਼੍ਰੀ ਗੁਰ ਤੇਗ ਬਹਾਦਰ ਪੂਰੇ।
ਇਨ ਕੋ ਫੈਲੋ ਜਸੁ ਬਹੁ ਰੂਰੇ ॥੬॥
ਕੇਤਿਕ ਬਰਖ ਬਿਤੇ ਇਸ ਥਾਨ੨।
ਯਾਂ ਤੇ ਜਸੁ ਤਹਿ ਬਿਦਤ ਮਹਾਨ।
ਲਘੁ ਦੀਰਘ ਬਹੁ ਕਰਹਿ ਅੁਚਾਰਨਿ।
ਸ਼੍ਰੀ ਗੁਰ ਦੇਤਿ ਕਾਮਨਾ ਸਾਰਨ੩ ॥੭॥
ਹੁਇ ਸੇਵਕ ਜੋ ਸੇਵਾ ਕਰੈ।
੧ਰਾਜੇ ਦਾ ਨਾਮ ਸੀ ਰਾਮ।
੨ਤਿਸ ਕਾਮ ਰੂਪ ਦੇਸ਼ ਵਿਖੇ (ਸ਼੍ਰੀ ਗੁਰੂ ਜੀ ਦੇ) ਕਈ ਵਰ੍ਹੇ ਬਿਤੀਤ ਹੋਏ।
੩ਪੂਰੀਆਣ ਕਰ ਦਿੰਦੇ ਹਨ। (ਅ) ਸਾਰਿਆਣ ਲ਼.......।