Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੯੩
ਸਭਿ ਸਤਿਗੁਰ ਕੀ ਕਥਾ ਲਿਖਾਇਵ+ ॥੩੫॥
ਅਪਰ ਸਿੰਘ ਸੁਣਿਬੇ ਗਨ ਲਾਗੇ।
ਸ਼੍ਰੀ ਗੁਰ ਕੇ ਗੁਣ ਸੋਣ ਅਨੁਰਾਗੇ੧।
ਜੁਗ ਲੋਕਨ ਮਹਿਣ ਦੇ ਕਜ਼ਲਾਨ।
ਮਹਾ ਮਹਾਤਮ ਸੁਣਿਬੇ ਕਾਨ ॥੩੬॥
ਸੁਤ ਬਿਤ ਆਦਿਕ ਕੀ ਸੁਖਦਾਤਾ।
ਕਸ਼ਟ ਕਾਟਿਬੇ ਦੇ ਬ੍ਰਹਗਾਤਾ।
ਅੁਰ ਸ਼ਰਧਾ ਧਰਿ ਸੁਨੈ ਸੁਨਾਵੈ੨।
ਗੁਰ ਸਹਾਇ ਤੇ ਮੁਕਤੀ ਪਾਵੈ ॥੩੭॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਕਥਾ ਹੋਣ ਪ੍ਰਸੰਗ ਬਰਨਨ
ਨਾਮ ਪੰਚਮੋਣ ਅੰਸੂ ॥੫॥
+ਇਹ ਪੋਥੀ ਜੋ ਭਾਈ ਗੁਰਬਖਸ਼ ਸਿੰਘ (ਰਾਮਕੌਰ) ਜੀ ਨੇ ਰਚੀ ਤੇ ਸਾਹਿਬ ਸਿੰਘ ਜੀ ਨੇ ਲਿਖੀ ਰਮਦਾਸ ਦੇ
ਖਾਨਦਾਨ ਵਿਚ ਰਹੀ। ਜਦੋਣ ਗੁਰ ਪ੍ਰਤਾਪ ਸੂਰਜ ਗ੍ਰੰਥ ਲਿਖਿਆ ਜਾਣ ਲਗਾ ਤਦ ਕੈਣਥਲ ਦੇ ਰਾਜਾ ਅੁਦਯ
ਸਿੰਘ ਜੀ ਨੇ ਮਹਾਰਾਜਾ ਪਟਿਆਲਾ ਦੀ ਰਾਹੀਣ ਏਹ ਪੋਥੀ ਰਮਦਾਸ ਤੋਣ ਮੰਗਵਾਈ। ਪਟਿਆਲੇ ਤੇ ਰਮਦਾਸ ਦੇ
ਖਾਨਦਾਨਾਂ ਦੀ ਰਿਸ਼ਤੇਬੰਦੀ ਸੀ। ਮਹਾਰਾਜਾ ਆਲਾ ਸਿੰਘ ਜੀ ਦੀ ਪੁਜ਼ਤ੍ਰੀ ਬੀਬੀ ਪਰਧਾਨ, ਜੋ ਵਿਜ਼ਦਾ ਦੀ ਬੜੀ
ਕਦਰਦਾਨ ਤੇ ਸਾਧੂ ਬ੍ਰਿਤੀ ਵਾਲੀ ਸੀ, ਭਾਈ ਰਾਮਕੌਰ ਜੀ ਦੇ ਪੋਤ੍ਰੇ ਭਾਈ ਮੋਹਰ ਸਿੰਘ ਜੀ ਨਾਲ ਵਿਆਹੀ
ਹੋਈ ਸੀ। ਭਾਈ ਸੰਤੋਖ ਸਿੰਘ ਜੀ ਲ਼ ਗੁਰੂ ਇਤਿਹਾਸ ਦਾ ਪਹਿਲਾ ਖਗ਼ਾਨਾ (ਜੋ ਇਕ ਾਕੇ ਵਾਣੂ ਜਾਪਦਾ ਹੈ
ਕਿ ਹੋਸੀ) ਰਮਦਾਸ ਤੋਣ ਲਭਾ ਸੀ, ਇਸੇ ਕਰਕੇ ਸੂਰਜ ਪ੍ਰਕਾਸ਼ ਦੀ ਕਥਾ ਆਪ ਨੇ ਅੁਹਨਾਂ ਦੇ ਮੁਖਾਰਬਿੰਦ ਤੋਣ
ਲਿਖੀ ਹੈ। ਇਹ ਪੋਥੀ ਮੁੜਕੇ ਰਮਦਾਸ ਨਹੀਣ ਗਈ। ਜਦੋਣ ਕੈਣਥਲ ਅੰਗ੍ਰੇਗ਼ੀ ਰਾਜ ਵਿਚ ਸ਼ਾਮਲ ਕੀਤਾ ਗਿਆ
ਹੈ ਤਾਂ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਅੁਥੇ ਲੁਟ ਪਈ ਸੀ। ਸ਼ਜ਼ਕ ਹੁੰਦਾ ਹੈ ਕਿ ਮਹਾਰਾਜਾ ਅੁਦ
ਸਿੰਘ ਦੇ ਮਹਿਲਾਂ ਦੀ ਲੁਟ ਵਿਚ ਏਹ ਸਾਮਾਨ ਪੁਸਤਕਾਲ ਵਿਚੋਣ ਤਬਾਹ ਹੋਏ ਹਨ। ਸ਼੍ਰੋਤ ਪੈਣਦੀ ਹੈ ਕਿ
ਅੁਤਾਰਾ ਕਿਤੇ ਹੈ, ਪਰ ਖੋਜ ਕਰਦਿਆਣ ਅਜੇ ਸਾਲ਼ ਨਹੀਣ ਲਭਾ। ਪਰ ਸਾਰੇ ਦਸ ਗੁਰਾਣ ਦੇ ਬ੍ਰਿਤਾਂਤ ਇਸ ਵਿਚ
ਬੀ ਨਹੀਣ ਹੋਣੇ ਕਿਅੁਣਕਿ ਕਵਿ ਜੀ ਕਹਿਣਦੇ ਹਨ ਕਿ ਕਿਸੇ ਇਕ ਥਾਵੇਣ ਸਾਰੇ ਹਾਲਾਤ ਨਹੀਣ ਮਿਲਦੇ, ਯਥਾ:-
ਸ਼੍ਰੀ ਗੁਰ ਕੋ ਇਤਿਹਾਸ ਜਗਤ ਮਹਿਣ। ਰਲ ਮਿਲ ਰਹੋ ਏਕ ਥਲ ਸਭ ਨਹਿਣ। ।ਦੇਖੋ ਇਸੇ ਅੰਸੂ ਦਾ ਅੰਕ
੫॥
੧ਗੁਣਾਂ ਵਿਚ ਪ੍ਰੇਮੀ ਹੋਏ।
੨(ਜੇ ਕੋਈ) ਸੁਣੇ ਸੁਣਾਵੇ।