Sri Gur Pratap Suraj Granth

Displaying Page 78 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੯੧

੧੧. ।ਮੁਰਾਦਬਖਸ਼ ਨਾਲ ਜੰਗ॥
੧੦ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੧੨
ਦੋਹਰਾ: ਦਜ਼ਖਂ ਅਰੁ ਗੁਜਰਾਤ ਹਿਤ, ਕਰਿ ਬਿਚਾਰ ਮਨ ਮਾਹਿ।
ਹੁਤੋ ਜੋਧਪੁਰ ਕੋ ਨ੍ਰਿਪਤਿ, ਤਿਸ ਬੁਲਾਇ ਕਰਿ ਪਾਹਿ ॥੧॥
ਚੌਪਈ: ਸਾਦਰ ਕਹੋ ਦੇਖਿ ਸ਼ੁਭ ਨੈਨ।
ਭੋ ਜਸਵੰਤ ਸਿੰਘ! ਸੁਨਿ ਬੈਨ।
ਕਰਹੁ ਕਾਜ ਗੁਜਰਾਤ ਸਿਧਾਰਹੁ।
ਜੋ ਅਨੁਸਾਰਿ ਨ ਹੋਇ ਸੰਘਾਰਹੁ ॥੨॥
ਜੋਧਾ ਮਹਾਂ ਬਲੀ ਤੂੰ ਅਹੈਣ।
ਰਜਪੂਤਨਿ ਮੈਣ ਬਿਦਤੋ ਰਹੈਣ।
ਦਜ਼ਖਨ ਦਿਸ਼ ਤੇ ਕਰਿ ਤਕਰਾਈ।
ਰੋਕਹੁ ਸੈਨ ਜਿ ਨੌਰੰਗ ਆਈ ॥੩॥
ਜੇ ਨੌਰੰਗ ਰਹਿ ਅਪਨੇ ਦੇਸ਼।
ਜਾਹੁ ਮੁਰਾਦਬਖਸ਼ ਕੇ ਪੇਸ਼੧।
ਤਿਸ ਕੋ ਲਰਿ ਕੈ ਦੇਹੁ ਨਿਕਾਸਿ।
ਕੈ ਗਹਿ ਲਾਵਹੁ ਹਮਰੇ ਪਾਸ ॥੪॥
ਇਮ ਕਹਿ ਬਹੁਤ ਕਰੀ ਬਖਸ਼ੀਸ਼।
ਹਰਖਤਿ ਹੁਇ ਕਰਿ ਦਿਜ਼ਲੀ ਈਸ਼੨।
ਗਜ ਅਰ ਤੁਰਗ ਦਰਬ ਕੋ ਦੀਨਿ।
ਜਰੇ ਜਵਾਹਰ ਕੰਚਨ ਭੀਨ ॥੫॥
ਮਹਾਂਰਾਜ ਕੋ ਕੀਨਿ ਤਿਾਬ।
ਲਿਏ ਭੂਪ ਤਬਿ ਸਾਥ ਅਦਾਬ।
ਅਪਨੋ ਕਾਸਮ ਖਾਂ ਅੁਮਰਾਵ।
ਦੀਯੋ ਸੰਗ ਕਰਿ ਲਰਨਿ ਬਨਾਵ ॥੬॥
ਤੋਪ, ਤੁਪਕ, ਜੰਬੂਰ, ਜੰਜੈਲ।
ਚਲੈਣ ਸੰਗ ਕੁੰਚਰ ਜਨੁ ਸੈਲ।
ਮਹਾਂ ਬਾਹਨੀ ਓਰੜ ਚਲੀ।
ਮਨਹੁ ਲੋਹ ਘਟ ਬਡ ਕਲਮਲੀ੩ ॥੭॥
ਪ੍ਰਥਮ ਮਾਲਵੇ ਮਹਿ ਚਲਿ ਗਏ।


੧ਸਾਮ੍ਹਣੇ।
੨ਦਿਜ਼ਲੀ ਦੇ ਮਾਲਕ ਨੇ।
੩ਮਾਨੋਣ ਕਾਲੀਆਣ ਘਟਾਂ ਬੜੀਆਣ ਕਾਹਲੀਆਣ ਹੋਈਆਣ।

Displaying Page 78 of 412 from Volume 9