Sri Gur Pratap Suraj Granth

Displaying Page 81 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੯੪

੧੧. ।ਵਾਹ ਪ੍ਰਸੰਗ॥
੧੦ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੧੨
ਦੋਹਰਾ: ਇਤਿ ਸਤਿਗੁਰ ਸਭਿ ਰੀਤਿ ਕਰਿ, ਜੁਗ ਮਾਤਨਿ ਹਰਖਾਇ।
ਕਰੀ ਬਾਹ ਤਾਰੀ ਸਕਲ, ਚਹੀਅਤਿ ਸੋ ਅਨਵਾਇ ॥੧॥
ਚੌਪਈ: ਤਬਹਿ ਸੁਭਿਖੀਏ ਸ਼ਗਨ ਪਠਾਯੋ।
ਦਿਜ ਨਾਅੂ ਤਬਿ ਲੈ ਕਰਿ ਆਯੋ।
ਭਲੇ ਸਦਨ ਕਰਿਵਾਯਹੁ ਡੇਰਾ।
ਖਾਨ ਪਾਨ ਪੀਠ ਸਾਦ ਬਡੇਰਾ ॥੨॥
ਸ਼੍ਰੀ ਗੁਜਰੀ ਸੁਨਿ ਮੰਗਲ ਠਾਨਾ।
ਕਰੋ ਹਕਾਰਨਿ ਗਣਕ੧ ਸੁਜਾਨਾ।
ਸ੍ਰੇਸ਼ਟ ਸਮਾਂ ਬਿਚਾਰ ਬਤਾਵਹੁ*।
ਮਮ ਸੁਤ ਮਸਤਕ ਤਿਲਕ ਕਢਾਵਹੁ ॥੩॥
ਪ੍ਰਾਤਿ ਪੰਚਮੀ ਬਿਜ਼ਪ੍ਰ ਅੁਚਾਰੀ।
ਕੀਜਹਿ ਮਾਤਾ ਸਗਰੀ ਤਾਰੀ।
ਤੁਮਰੋ ਨਦਨ ਮੰਗਲ ਮੂਲ।
ਸਕਲ ਗੀਰਬਾਨ ਅਨਕੂਲ੨ ॥੪॥
ਨਾਮ ਗੁਰੂ ਕੋ ਬਿਘਨ ਬਿਨਾਸ਼ੀ।
ਪੂਰਨ ਹੋਤਿ ਮਨੋਰਥ ਰਾਸੀ੩।
ਸੁਨਿ ਗੁਜਰੀ ਮਨ ਹਰਖ ਨ ਥੋਰਾ।
ਭੇਜੀ ਸੁਧਿ ਸਭਿਹਿਨਿ ਕੀ ਓਰਾ ॥੫॥
ਕੀਰਤਪੁਰਿ ਤੇ ਸਕਲ ਹਕਾਰੀ।
ਮਿਲੀ ਅਨੇਕ ਨਗਰ ਕੀ ਨਾਰੀ।
ਬਾਦਿਤ ਅਨਿਕ ਰੀਤਿ ਬਜਵਾਏ।
ਗੁਰੂ ਪੌਰ ਕੇ ਅਜ਼ਗ੍ਰ ਸੁਹਾਏ ॥੬॥
ਨਿਸ ਮਹਿ ਮਿਲਹਿ ਚਾਰੁ ਗਨ ਨਾਰੀ।
ਇਕ ਨਾਚਤਿ ਹੈਣ ਦੇ ਕਰਿ ਤਾਰੀ।
ਸ਼੍ਰੀ ਗੁਜਰੀ ਸਭਿ ਕੋ ਸਨਮਾਨੈ।


੧ਜੋਤਸ਼ੀ।
*ਸਾਹਾ ਸੁਧਾਅੁਣਾ ਆਦਿ ਗੁਰੂ ਘਰ ਵਿਚ ਵਿਹਤ ਨਹੀਣ ਦੇਖੋ ਰਾਸ ੪ ਅੰਸੂ ੭ ਅੰਕ ੨੪ ਤੇ ਰਾਸ ੭ ਅੰਸੂ ੧
ਅੰਕ ੩੨ ਦੀਆਣ ਹੇਠਲੀਆਣ ਟੂਕਾਣ। ਫਿਰ ਏਥੇ ਹੀ ਦੇਖੋ ਕਿ ਅਗਲੀ ਤੁਕ ਵਿਚ ਜੋਤਸ਼ੀ ਗੁਰੂ ਜੀ ਲ਼ ਮੰਗਲ
ਮੂਲ ਵਿਘਨ ਬਿਨਾਸੀ ਤੇ ਸਾਰੇ ਦੇਵਤੇ ਅੁਹਨਾਂ ਦੇ ਅਧੀਨ ਦਜ਼ਸ ਰਿਹਾ ਹੈ।
੨ਦੇਵੇਤ (ਗੁਰੂ ਜੀ ਦੇ) ਅਨੁਸਾਰੀ ਹਨ।
੩ਸਾਰੇ।

Displaying Page 81 of 372 from Volume 13