Sri Gur Pratap Suraj Granth

Displaying Page 81 of 299 from Volume 20

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੨) ੯੩

ਗੁਰ ਤੀਰਥ ਕੋ ਅਧਿਕ ਪ੍ਰਤਾਪੂ।
ਲਾਖਹੁ ਦੁਸ਼ਟਨ ਕੋ ਸੰਤਾਪੂ ॥੨੭॥
ਕਹੌਣ ਕਹਾਂ ਲਗਿ ਰਿਪੁ ਗਨ ਮਾਰੇ।
ਲਰਿ ਲਰਿ ਸਨਮੁਖ ਮਾਰਿ ਨਿਵਾਰੇ।
ਦੇਸ਼ਨਿ ਬਿਖੈ ਅਮਲ੧ ਨਿਜ ਕਰੋ।
ਭਈ ਪ੍ਰਜਾ ਹਾਲਾ ਗਨ ਭਰੋ ॥੨੮॥
ਇਤਨੇ ਮਹਿ ਦਿਜ਼ਲੀ ਤੇ ਲਸ਼ਕਰ।
ਆਏ ਲਾਖਹੁ ਸ਼ੋਰ ਮਹਾਂ ਧਰਿ।
ਸੁਨਿ ਬੰਦਾ ਸਨਮੁਖ ਹੀ ਗਯੋ।
ਸਤੁਜ਼ਦ੍ਰਵ ਸਲਿਤਾ ਅੁਲਘਤਿ ਭਯੋ ॥੨੯॥
ਲੁਦਵਂ ਨਗਰ ਮਾਰਿ ਕਰਿ ਲਰੋ।
ਤੁਰਕਨਿ ਸੰਗ ਜੰਗ ਬਡ ਕਰੋ।
ਤੁਪਕ ਤੋਪ ਜੰਜੈਲ ਚਲਾਵੈ।
ਤੀਰ ਤਬਰ ਤੋਮਰ ਸੁ ਭ੍ਰਮਾਵੈ ॥੩੦॥
ਭਯੋ ਭੇੜ ਓੜਕ ਕੋ ਭਾਰਾ।
ਸੋ ਲਸ਼ਕਰ ਭੀ ਲਰਿ ਕਰਿ ਮਾਰਾ।
ਤਿਸੀ ਦੇਸ਼ ਕੇ ਪੁਰਿ ਗਨ ਗ੍ਰਾਮੂ।
ਲੂਟੇ ਕੂਟਿ ਅੁਜਾਰੇ ਧਾਮੂ ॥੩੧॥
ਪੁਨ ਦਾਬੇ ਮਹਿ ਭਯੋ ਪ੍ਰਵੇਸ਼।
ਛੀਨਤਿ ਧਨ ਰਿਪੁ ਹਤੇ ਅਸ਼ੇਸ਼।
ਨਗਰ ਦਜ਼ਖਂੀ ਕੋ ਤਬਿ ਮਾਰੋ।
ਫਿਰੇ ਮਹਾਂਦਲ ਸਕਲ ਅੁਜਾਰੋ ॥੩੨॥
ਪੁਨ ਗੁਰਦਾਸ ਪੁਰੇ ਕੋ ਲੂਟਾ।
ਸਨਮੁਖ ਲਰੋ ਲੀਨ ਸੋ ਕੂਟਾ।
ਇਸ ਬਿਧਿ ਸਗਰੋ ਕਥਾ ਪ੍ਰਸੰਗ।
ਰਾਮ ਕੁਇਰ ਕਹਿ ਸ਼੍ਰੋਤਨ ਸੰਗ ॥੩੩॥
ਬਡੇ ਜੁਜ਼ਧ ਕਰਿ ਦੁਰਜਨ ਘਾਏ।
ਹਮ੨ ਭੀ ਤਬਿ ਮਿਲਨੇ ਹਿਤ ਆਏ।
ਬਹੁ ਲੋਕਨਿ ਬਿਰਤੰਤ ਹਮਾਰਾ।
ਬੰਦੇ ਕੋ ਸੁਨਾਇ ਕਰਿ ਸਾਰਾ ॥੩੪॥


੧ਹਕੂਮਤ।
੨(ਸਾਹਿਬ ਰਾਮ ਕੌਰ ਜੀ ਕਹਿਦੇ ਹਨ ਕਿ) ਅਸੀਣ ਬੀ ਤਦੋਣ ਬੰਦੇ ਲ਼ ਆਕੇ ਮਿਲੇ।

Displaying Page 81 of 299 from Volume 20