Sri Gur Pratap Suraj Granth

Displaying Page 81 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੯੪

੧੨. ।ਬਰਾਤ॥
੧੧ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੧੩
ਦੋਹਰਾ: ਸ਼੍ਰੀ ਅਰਜਨ ਕੇ ਸਾਥ ਤਬਿ, ਮਿਲਨਿ੧ ਹੇਤੁ ਹਿਤੁ ਧਾਰਿ।
ਤਾਰ ਨਰਾਇਂ ਦਾਸ ਭਾ, ਗਨ ਵਸਤੁਨਿ ਸੰਭਾਰਿ ॥੧॥
ਚੌਪਈ: ਜਰੇ ਗ਼ੀਨ ਬਾਜੀ ਚਪਲਾਵਤਿ।
ਗਰੇ ਬਿਭੂਖਨ ਸ਼ੋਭ ਬਢਾਵਤਿ।
ਬਸਤ੍ਰ ਰੇਸ਼ਮੀ ਛਾਦਨਿ ਕੀਨੇ।
ਗਹੇ ਲਗਾਮ ਨ ਥਿਰਤਾ ਲੀਨੇ੨ ॥੨॥
ਲੇ ਬਹੁ ਮੋਲੇ ਲਲਿਤ ਦੁਕੂਲ।
ਸ਼੍ਰੀ ਸਤਿਗੁਰੂ ਕੇ ਹੁਇ ਅਨੁਕੂਲ।
ਅੂਪਰ ਧਰਿ ਕਰਿ ਗਨ ਦੀਨਾਰੂ੩।
ਲੇ ਕਰਿ ਸੰਗ ਨਰਨਿ ਪਰਵਾਰੂ ॥੩॥
ਬੰਧਪ ਸਖਾ ਸਹਿਤ ਸਮੁਦਾਅੂ।
ਚਲੋ ਨਰਾਇਂ ਦਾਸ ਅਗਾਅੂ।
ਸ਼੍ਰੀ ਅਰਜਨ ਸਨਮੁਖ ਤਿਹ ਸਮੋ।
ਆਇ ਮਿਲੋ ਕਰਿਬੇ ਚਹਿ ਨਮੋ ॥੪॥
ਹੁਤੋ ਪਰੋਹਤਿ ਤਿਹ ਸਮੁਝਾਇਵ।
ਭੁਜਾ ਪਸਾਰਿ ਮਿਲਹੁ ਗਰ ਲਾਇਵ।
ਸਮ ਸਮਧੀ ਇਸ ਸਮੈ ਬਨਤੇ।
ਰਾਅੁ ਰੰਕ ਕੈਸੇ ਸੁ ਹੁਵੰਤੇ ॥੫॥
ਲੌਕਿਕ ਬੈਦਕ ਰੀਤਿ ਜੁ ਦੋਅੂ।
ਬਾਹ ਆਦਿ ਮਹਿ ਕਰਿ ਸਭਿ ਕੋਅੂ।
ਲਾਜ ਛੋਰਿ ਕਰੀਅਹਿ ਬਿਵਹਾਰੇ।
ਸਮਧੀ ਸੋਣ ਮਿਲਿ ਭੁਜਾ ਪਸਾਰੇ ॥੬॥
ਸੁਨਤਿ ਨਰਾਇਂ ਦਾਸ ਬਖਾਨਾ।
ਮੈਣ ਕੈਸੇ ਕਰਿ ਇਨਹੁ ਸਮਾਨਾ।
ਲੋਕ ਪ੍ਰਲੋਕ ਸਹਾਇਕ ਸਾਮੀ।
ਤੀਨ ਭਵਨਿ ਪਤਿ ਅੰਤਰਿਜਾਮੀ ॥੭॥
ਇਨ ਕੇ ਦਾਸ ਦਾਸ ਕੋ ਦਾਸਾ।


੧ਮਿਲਨੀ ਕਰਨ ਲਈ।
੨ਲਗਾਮ ਫੜਿਆਣ ਬੀ ਜੋ ਨਹੀਣ ਟਿਕਦੇ, ਭਾਵ ਅਤਿ ਚੰਚਲ।
੩ਮੁਹਰਾਣ।

Displaying Page 81 of 501 from Volume 4