Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੯੫
੧੨. ।ਕੁਤਬ ਖਾਂ ਨਾਲ ਸਲਾਹ॥
੧੧ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੧੩
ਦੋਹਰਾ: ਪੈਣਦ ਚਚਾ ਕੋ ਸੁਤ ਹੁਤੋ, ਕੁਤਬ ਖਾਨ ਬੁਧਿਵਾਨ।
ਤਰਕਤਿ ਬੋਲੋ ਭ੍ਰਾਤ ਸੋਣ, ਬਿਜ਼ਪ੍ਰੈ੧ ਜਾਨਿ ਮਹਾਨ ॥੧॥
ਨਿਸ਼ਾਨੀ ਛੰਦ: ਬਾਜ ਬਸਨ ਬਸ਼ਸ਼ ਕਰੇ, ਗਰ ਨਿਜ ਪੁਨ ਲੀਨੇ*।
ਬਡ ਪੁਰਖਨਿ ਕੇ ਬਹੁ ਮਤੇ, ਕੈ ਸਿਹੁ ਰਿਸ ਕੀਨੇ।
ਅੁਜ਼ਤਮ ਵਸਤੂ ਤੋਹਿ ਦੇ, ਬਹੁ ਹੋਤਿ ਪ੍ਰਸੰਨਾ।
ਪ੍ਰਤਿਪਾਰੋ ਕਰਿ ਪ੍ਰੇਮ ਕੋ, ਸਭਿ ਦਾਰਿਦ ਹੰਨਾ ॥੨॥
ਦਈ ਵਸਤੁ ਅਪਨੀ ਲਈ, ਤੈਣ ਕੋਣ ਰਿਸ ਧਾਰੀ?
ਲਰਨਿ ਹੇਤੁ ਕਹੁ ਕੌਨ ਹੈ, ਜਿਸ ਤੇ ਦੁਖ ਭਾਰੀ।
ਜਿਨਹੁ ਹਾਥ ਤੇ ਤਨ ਵਧੋ, ਸੁਖ ਲਹੇ ਘਨੇਰੇ।
ਭਯੋ ਪੁਕਾਰੂ ਤਿਨਹੁ ਪਰ, ਕਰਿ ਨਿਦ ਬਡੇਰੇ ॥੩॥
ਨਿਮਕਹਰਾਮੀ ਨਾਮ ਇਮ+, ਮਰਿ ਦੋਗ਼ਕ ਜਾਵੈਣ।
ਬੈਠਹਿ ਅੁਮਰਾਵਨ ਬਿਖੈ, ਅਪਜਸ ਕੋ ਪਾਵੈਣ।
ਬਨਹਿ ਕ੍ਰਿਤਘਨੀ ਲਵਨ ਅਚਿ, ਅੁਚਿਤ ਨ ਇਹੁ ਤੇਰੇ।
ਕਿਧੌਣ ਦਿਵਸ ਪਹੁਚੇ ਬੁਰੇ, ਜਮ ਕੋ ਘਰ ਹੇਰੇਣ੨ ॥੪॥
ਗੁਰ ਐਸੋ ਘਟ ਕਾ ਲਖੋ, ਜੋ ਰਣ ਤੇ ਹਾਰੇ।
ਬਡੋ ਬਹਾਦੁਰ ਜੰਗ ਮੈਣ, ਅਰਿ ਬ੍ਰਿੰਦਨਿ ਮਾਰੈ।
ਕਿਮ ਜਾਨਤਿ ਅਨਜਾਨ ਭਾ, ਭਾਵੀ ਮਨ ਪ੍ਰੇਰਾ।
ਜਿਯਨਿ ਚਹਤਿ ਸ਼ਰਨੀ ਪਰਹੁ, ਮਾਨਹੁ, ਹਿਤ ਤੇਰਾ੩ ॥੫॥
ਸੁਨਤਿ ਭ੍ਰਾਤ ਕੀ ਬਾਤ ਕੋ, ਪੈਣਦੇ ਦੁਖ ਪਾਵਾ।
ਕਰੋ ਭਲੋ, ਮਾਨੋ ਬੁਰੋ, ਭਾਵੀ ਬਿਚਲਾਵਾ।
ਕਹੋ ਕਿ ਤੇਰੇ ਅੁਦਰ ਮਹਿ, ਗੁਰ ਕੇਰ ਕਰਾਹੂ੪।
ਸੋ ਬੋਲਤਿ -ਮਿਟਿ ਦੀਨ ਤੇ-, ਜੀਨਾ ਮਨ ਮਾਂਹੂ੫ ॥੬॥
ਮਾਰੋ ਕੈ ਬੰਧੋ ਚਹੌਣ, ਜਿਸ ਕੋ ਕਰਿ ਦਾਵਾ।
ਨਿਮ੍ਰਿ ਬਨੌਣ ਅਬਿ ਅਜ਼ਗ੍ਰ ਤਿਸ, ਇਹੁ ਸੀਖ ਸਿਖਾਵਾ।
੧ਅੁਲਟੀ ਗਲ, ਮਾੜੀ ਗਲ।
*ਦੇਖੋ ਅਜ਼ਗੇ ਅੰਕ ੧੫ ਦੀ ਹੇਠਲੀ ਟੂਕ।
+ਪਾ:-ਇਸ।
੨ਭਾਵ ਮੌਤ ਲਭਦਾ ਹੈਣ।
੩(ਇਸ ਵਿਚ) ਤੇਰਾ ਭਲਾ ਹੈ।
੪ਭਾਵ ਕੜਾਹ।
੫ਅੁਹ (ਕੜਾਹ) ਬੋਲਦਾ ਹੈ (ਕਿ ਮੈਣ) ਦੀਨ ਤੋਣ ਹਟ ਜਾਵਾਣ, ਇਹ ਗਜ਼ਲ ਮੈਣ ਮਨ ਵਿਚ ਜਾਣੀ ਹੈ। (ਅ) ਤੈਲ਼
ਦੀਨ ਤੋਣ ਹਟਾਕੇ ਅੁਹ ਕੜਾਹ ਬੋਲਦਾ ਹੈ, ਮੈਣ ਸਮਝ ਲਈ ਹੈ।