Sri Gur Pratap Suraj Granth

Displaying Page 83 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੯੫

੧੧. ।ਲਾਲ ਸਿੰਘ ਦੀ ਢਾਲ ਦੀ ਪ੍ਰੀਖਾ॥
੧੦ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੧੨
ਦੋਹਰਾ: ਏਕ ਸਿਖ ਸਤਿਗੁਰੂ ਕੋ,
ਪੂਰਬ ਤੇ ਚਲਿ ਆਇ।
ਲਾਲ ਸਿੰਘ ਤਿਸ ਨਾਮ ਹੈ,
ਕਰਿ ਦਰਸ਼ਨ ਕੋ ਚਾਇ ॥੧॥
ਚੌਪਈ: ਜਥਾ ਸ਼ਕਤਿ ਕਰਿ ਅਰਪਿ ਅਕੋਰ।
ਬੰਦਨ ਕਰੀ ਹਾਥ ਜੁਗ ਜੋਰਿ।
ਬੈਠੋ ਸਭਾ ਮਾਂਹਿ ਗੁਰ ਆਗੈ।
ਹੁਤੀ ਸਿਪਰ੧ ਸਿੰਘ ਦੇਖਨਿ ਲਾਗੇ ॥੨॥
ਗਹਿ ਗਹਿ ਹਾਥਨ ਬਿਖੈ ਸਰਾਹੈਣ।
ਆਛੀ ਆਛੀ ਸਭਿਨਿ ਕਹਾਹੈ੨।
ਦ੍ਰਿਸ਼ਟਿ ਚਲਾਇ ਪ੍ਰਭੂ ਤਬਿ ਦੇਖੀ।
ਕਹੋ ਸਮਾਨ ਅਹੈ ਅਵਰੇਖੀ੩ ॥੩॥
ਜੋ ਸ਼ੁਭ ਹੈ ਤਿਸ ਲਗ ਕਰਿ ਗੋਰੀ੪।
ਪਾਰ ਨ ਪਰੈ ਫੋਰਿ ਕਰਿ ਮੋਰੀ੫।
ਇਸ ਮਹਿ ਗੁਲਕਾ ਹੋਵਹਿ ਪਾਰ੬।
ਕਹਾਂ ਸਰਾਹੈਣ ਸਿਪਰ ਅੁਦਾਰ੭ ॥੪॥
ਸੁਨਿ ਕੈ ਲਾਲ ਸਿੰਘ ਨਹਿ ਜਰੀ।
ਗਰਬਤਿ ਬੋਲੋ ਬਚ ਤਿਸ ਘਰੀ।
ਮੋਰ ਸਿਪਰ ਕੋ ਚਰਮ ਕਠਨ੮।
ਗੋਰੀ ਕਹਾਂ ਸਕਹਿ ਇਸ ਭੰਨਿ ॥੫॥
ਲਗਹਿ ਤੜਕ ਕੈ ਗਿਰਹਿ ਸੁ ਪਾਛੇ।
ਯਾਂ ਤੇ ਬਹੁ ਧਨੁ ਤੇ ਲਈ ਆਛੇ।
ਸੁਨਿ ਕਲੀਧਰ ਪੁਨ ਸਮੁਝਾਇ।
ਇਹ ਗੋਰੀ ਹੈ ਬੁਰੀ ਬਲਾਇ ॥੬॥

੧ਢਾਲ ਸੀ (ਤਿਸ ਸਿੰਘ ਦੇ ਕੋਲ)।
੨ਸਾਰੇ ਕਹਿਦੇ ਹਨ।
੩ਸਾਮਾਨ ਜਿਹੀ ਦਿਖਾਈ ਦਿੰਦੀ ਹੈ।
੪ਜੋ ਚੰਗੀ ਹੁੰਦੀ ਹੈ ਅੁਸ ਲ਼ ਗੋਲੀ ਲਗਕੇ।
੫ਫੋੜਕੇ ਮੋਰੀ ਕਰਕੇ ਪਾਰ ਨਹੀਣ ਲਘਦੀ।
੬ਪਰ ਇਸ ਵਿਚੋਣ ਗੋਲੀ ਲਗਕੇ ਪਾਰ ਹੋ ਜਾਵੇਗੀ।
੭(ਫਿਰ) ਬਹੁਤਾ ਕੀ ਸਲਾਹੁੰਦੇ ਹੋ ਢਾਲ ਲ਼।
੮ਸਖਤ ਹੈ।

Displaying Page 83 of 498 from Volume 17