Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੯੯
ਮੋਹਿ ਦਿਖਾਵਹੁ ਕ੍ਰਿਪਾਨਿਧਾਨਾ! ॥੩੧॥
ਅਚਰਜ ਬਰਤਤਿ ਹੈ ਮਨ ਮੇਰੇ।
ਖਿੰਥਾ ਕੰਪਤਿ ਪਰਿਹੀ ਹੇਰੇ।
ਅਪਰ ਨਹੀਣ ਕਛੁ ਜਾਨੋ ਜਾਇ।
ਕਾ ਇਸ ਬਿਖੈ ਰਹੋ ਦੁਖ ਪਾਇ ॥੩੨॥
ਸਿਰੀਚੰਦ ਜੀ ਤਬਹਿ ਬੁਲਾਯੋ।
ਆਵਹੁ! ਖਿੰਥਾ ਮਹਿਣ ਜੁ ਟਿਕਾਯੋ੧।
ਤੁਰਕੇਸ਼ਰ ਕੋ ਅਪਨੋ ਆਪ।
ਕਰਹੁ ਦਿਖਾਵਨ ਸਹਤ ਪ੍ਰਤਾਪ ॥੩੩॥
ਹੁਤੋ ਗੋਦਰੀ ਮਹਿਣ ਜੁਰ੨ ਭਾਰਾ।
ਸ਼੍ਰੀ ਗੁਰ ਸੁਤ ਨੇ ਜਬਹਿ ਹਕਾਰਾ।
ਜਹਾਂਗੀਰ ਕਹੁ ਆਨਿ ਚਢੋ ਹੈ।
ਸ਼ੁਸ਼ਕ ਭਯੋ ਮੁਖ੩, ਕੰਪ੪ ਬਢੋ ਹੈ ॥੩੪॥
ਤਨ ਰੁਮੰਚੁ੫ ਲੋਚਨ ਭੇ ਲਾਲ।
ਤਪਤੋ ਪੀਰਾ ਬਢੀ ਬਿਸਾਲ।
ਹਾਡ ਫੋਰਨੀ੬ ਸਿਰ ਮੈਣ ਬਿਰਥਾ੭।
ਭਯੋ ਬਿਹਾਲ ਮ੍ਰਿਤਕ ਹੁਇ ਜਥਾ ॥੩੫॥
ਹਾਥ ਜੋਰਿ ਕਹਿ ਮੁਹਿ ਨ ਦਿਖਾਵੋ।
ਮਹਾਂ ਦੁਖਦ ਕੌ ਸ਼ੀਘ੍ਰ ਹਟਾਵੋ।
ਨਾਂਹਿ ਤ ਪ੍ਰਾਨ ਹਾਨ ਹੁਇਣ ਮੇਰੇ।
ਤੁਮ ਸਮਰਥ ਸਭਿ ਰੀਤਿ ਬਡੇਰੇ ॥੩੬॥
ਬਿਨੈ ਸੁਨਤਿ ਗੁਰ ਪੁਜ਼ਤ੍ਰ ਅੁਚਾਰਾ।
ਹਟ ਪ੍ਰਵਿਸ਼ਹੁ ਤਿਸ ਖਿੰਥ ਮਝਾਰਾ।
ਤਿਸ ਤੇ ਅੁਤਰ ਗਯੋ ਤਤਕਾਲਾ।
ਲਗੀ ਹਲਨ ਗੋਦਰੀ ਬਿਸਾਲਾ ॥੩੭॥
ਜਹਾਂਗੀਰ ਸੋ ਪੁਨਹਿਣ ਸੁਨਾਇਵ।
੧ਹੇ ਗੋਦੜੀ ਵਿਚ ਟਿਕਾਏ ਗਏ! ਆਓ।
੨ਤਾਪ।
੩ਮੂੰਹ ਸੁਜ਼ਕ ਗਿਆ।
੪ਕਾਣਬਾ।
੫ਲੂੰ ਕੰਡੇ ਹੋ ਗਏ।
੬ਹਜ਼ਡ ਭੰਨਂੀ।
੭ਪੀੜਾ।