Sri Gur Pratap Suraj Granth

Displaying Page 85 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੦੦

ਇਹ ਜੁਰ ਹਮਰੇ ਤਨ ਹਿਤ ਆਇਵ।
ਚਢੇ ਤਾਪ ਕੇ ਹਮ ਚਲਿ ਆਏ।
ਤੁਮ ਸੋਣ ਬੋਲਨ ਹਿਤ ਤਜਿ ਥਾਏਣ ॥੩੮॥
ਚਢੇ ਤਾਪ ਕੇ ਸੁਨਿਬੋ ਕਹਿਬੋ।
ਹੋਤਿ ਨ ਨੀਕੇ, ਤਨ ਕੋ ਦਹਿਬੋ੧।
ਹਮ ਅਬ ਜਾਤਿ ਸੁ ਲੇਹਿਣ ਸੰਭਾਰੇ।
ਤੁਰਕੇਸ਼ੁਰ ਸੁਨਿ ਅਚਰਜ ਧਾਰੇ ॥੩੯॥
ਹਿਤ ਰੁਸਦ੨ ਬਹੁ ਭੇਟ ਮੰਗਾਈ।
ਗੁਰ ਸੁਤ ਲਈ ਨ, ਤਜਿ ਤਿਸ ਥਾਈਣ।
ਲੇ ਖਿੰਥਾ ਸੇਵਕ ਪਰ ਚਢੇ।
ਤੁਰਕੇਸ਼ੁਰ ਕੇ ਸੰਸੇ ਕਢੇ ॥੪੦॥
ਜਾਇ ਆਪਨੇ ਥਾਂਨ ਬਿਰਾਜੇ।
ਸਿਰੀਚੰਦ ਰਸ ਜੋਗ ਜੁ ਪਾਗੇ੩।
ਖਟ ਪਤਸ਼ਾਹੀ ਲਗਿ ਜਗ ਰਹੇ।
ਅਧਿਕ ਆਰਬਲ ਤਨ ਕੀ ਲਹੇ ॥੪੧॥
ਸ਼੍ਰੀ ਗੁਰ ਹਰਿਗੁਬਿੰਦ ਕੇ ਨਦ੪।
ਸ਼੍ਰੀ ਬਾਬਾ ਗੁਰਦਿਜ਼ਤਾ ਚੰਦ।
ਤਿਨਹੁ ਜਾਇ ਕਰਿ ਸੀਸ ਨਿਵਾਵਾ।
ਬਿਨੈ ਠਾਨਿ ਬਹੁ ਭਾਵ ਬਧਾਵਾ੫ ॥੪੨॥
ਕੁਲਹਿ੬ ਅੁਤਾਰ ਤਬਹਿ ਨਿਜ ਸਿਰ ਤੇ।
ਤਿਨ ਕੇ ਸੀਸ ਧਰੀ ਨਿਜ ਕਰ ਤੇ।
ਅਪਨ ਸਥਾਨ ਥਾਪ ਕਰਿ ਆਪ।
ਕਰਤਿ ਭਏ ਦੀਰਘ ਪਰਤਾਪ ॥੪੩॥
ਸ੍ਰੀ ਬਾਬਾ ਗੁਰਦਿਜ਼ਤਾ ਫੇਰ।
ਸਰਬ ਰੀਤਿ ਤੇ ਭਏ ਬਡੇਰ।
ਇਨ ਕੇ ਸਿਖ ਭੇ ਚਾਰ ਅਗਾਰੀ।
ਜਿਨਹੁ ਬੈਠਿ ਕੀਨਸਿ ਤਪ ਭਾਰੀ ॥੪੪॥


੧ਸਾੜਾ ਹੁੰਦਾ ਹੈ।
੨ਵਿਦੈਗੀ।
੩ਰਜ਼ਤੇ ਹੋਏ।
੪ਸਪੁਜ਼ਤ੍ਰ।
੫ਪ੍ਰੇਮ ਵਧਾਇਆ।
੬ਲਮੀ ਟੋਪੀ।

Displaying Page 85 of 626 from Volume 1