Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੯੮
੧੨. ।ਦਸ਼ਮੇਸ਼ ਅਵਤਾਰ॥
੧੧ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੧੩
ਸੈਯਾ: ਗਨ ਮੰਗਲ ਕੇ ਗੁਰ ਮੰਗਲ ਰੂਪ,
ਮਹਾਂ ਅੁਤਸਾਹਨਿ ਕੇ ਅੁਤਸਾਹੂ।
ਸਭਿ ਤੇਜਨਿ ਕੇ ਅਤਿ ਤੇਜ ਦਿਪੈਣ,
ਸਭਿ ਓਜਨ ਓਜ, ਗਰੂਰਨਿ ਗਾਹੂ੧।
ਸ਼ੁਭ ਆਦਿ ਮ੍ਰਿਜਾਦ ਟਿਕਾਵਨਿ ਕੋ,
ਬਿਗਸਾਵਨਿ ਸੰਤਨਿ ਕੋ, ਰਿਪੁ ਦਾਹੂ।
ਤੁਰਕਾਨਿ ਤਰੂ ਜਰ ਨਾਸ਼ਨਿ ਕੋ੨
ਅਵਤਾਰ ਅੁਦਾਰ ਲਯੋ ਜਗ ਮਾਂਹੂ ॥੧॥
ਸਰਦੂਲ ਕਿ ਤੂਲ ਅਭੂਲ ਭਏ
ਪ੍ਰਤਿਕੂਲ ਨਦੀ ਗਿਰ ਰਾਜਨਿ ਕੋ੩।
ਹਿੰਦਵਾਇਨ ਤੀਰਥ ਪਾਵਨ ਕੋ
ਥਿਰਤਾਵਨ ਕੋ ਅਘ ਮਾਂਜਨ ਕੋ੪।
ਸਰਬੋਤਮ ਖਾਲਸਾ ਪੰਥ ਸ ਤੇਜ
ਅਮੇਜ ਹੈ ਆਪ ਹੀ ਸਾਜਨ ਕੋ੫।
ਕਵਿ ਸਿੰਘ ਕਹੈ ਅਵਿਤਾਰ ਭਯੋ
ਹਮ ਜੈਸੇ ਰੀਬ ਨਿਵਾਜਨ ਕੋ੬ ॥੨॥
ਸਭਿ ਨਿਦਕ ਮੋਦ ਕਮੋਦਨਿ ਕੋ ਬਨ੭,
ਦੰਭ ਅੁਲੂਕ ਦੁਰੇ ਸਮੁਦਾਏ੮।
ਭਗਤੀ ਅਤਿ ਆਤਪ ਕੋ ਬਿਸਤਾਰਨਿ
ਤਾਰਨ ਸੇ ਗਰਬੀ ਨ ਦਿਸਾਏ੯।
੧ਹੰਕਾਰੀਆਣ ਲ਼ ਗਾਹੁਣ ਵਾਲੇ।
੨ਤੁਰਕਾਣ (ਰੂਪੀ) ਬ੍ਰਿਜ਼ਛ ਦੀ ਜੜ੍ਹ ਨਾਸ਼ ਕਰਨ ਲ਼।
੩ਪਹਾੜੀ ਰਾਜਿਆਣ ਦੀ ਵਿਰੋਧਤਾ ਰੂਪੀ ਜੋ ਨਦੀ ਸੀ, ਅੁਸ ਵਿਚ ਸ਼ੇਰ ਵਾਣੂ ਅਚਕ (ਸਿਜ਼ਧੇ) ਟੂਰੇ। ਭਾਵ ਇਹ
ਕਿ ਅੁਨ੍ਹਾਂ ਦੇ ਰੌਣ ਰੁ ਵਿਚ ਵਹਿ ਟੁਰਨ ਦੀ ਭੁਜ਼ਲ ਨਹੀਣ ਕੀਤੀ, ਨਿਰੋਲ ਸਜ਼ਚ ਤੇ ਅਝੁਕ ਟਿਕ ਕੇ ਸਿਜ਼ਧੇ ਟੁਰੀ
ਗਏ ਜਿਵੇਣ ਸ਼ੇਰ ਨਦੀ ਦੇ ਵੇਗ ਦੀ ਪ੍ਰਤਿਕੂਲਤਾ ਲ਼ ਚੀਰ ਕੇ ਸਿਜ਼ਧਾ ਜਾਣਦਾ ਹੈ।
੪ਹਿੰਦੂਆਣ ਰੂਪੀ (ਯਾ ਦੇ) ਤੀਰਥਾਂ ਦੇ ਪਵਿਜ਼ਤ੍ਰ ਕਰਨੇ ਲ਼ ਫਿਰ ਹਿੰਦੂਆਣ ਦੀ ਸਥਿਤੀ ਕਰਨ ਲ਼ ਤੇ ਪਾਪ ਨਾਸ਼
ਕਰਨ ਲ਼।
੫ਆਪ ਵਿਚ ਮਿਲਕੇ ਸਾਜਂ ਲਈ ਭਾਵ ਇਹ ਕਿ ਆਪ ਨਿਰਾਲੇ ਰਹਿ ਕੇ ਪੰਥ ਨਹੀਣ ਸਾਜਿਆ ਪੰਥ ਸਾਜ ਕੇ
ਆਪ ਅੰਮ੍ਰਿਤ ਛਕ ਕੇ ਖਾਲਸਾ ਦੇ ਵਿਚ ਮਿਲੇ।
੬ਸਾਡੇ ਵਰਗੇ ਗਰੀਬਾਣ ਦੇ ਵਡਿਆਵਂੇ ਲ਼।
੭ਸਾਰੇ ਨਿਦਕਾਣ ਰੂਪੀ ਕਮੁਦਨੀਆਣ ਦੇ ਬਨ ਲ਼ ਮੁੰਦ ਦਿਜ਼ਤਾ।
੮ਦੰਭ ਰੂਪੀ ਅੁਜ਼ਲੂ ਛਿਪ ਗਏ।
੯ਫਿਰ ਭਗਤੀ ਰੂਪੀ ਧੁਜ਼ਪ ਦੇ ਫੈਲਾਅੁਣ ਵਿਚ ਤਾਰਿਆਣ ਵਤ ਗਰਬੀ (ਲੋਕ ਨਿਗਾਹ ਨਾ ਆਏ)