Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੯੮
ਡਕੀ ਡਾਕਂੀ, ਭੂਤ ਪ੍ਰੇਤੰ ਬਕੰਤੇ।
ਨਚੀ ਜੋਗਣੀ, ਸੀਸ ਬਾਲ ਖਿਲਤੇ੧।
ਕਿਤੀ ਦੂਰ ਲੌ, ਜੰਗ ਖੇਤੰ ਬਿਥਾਰੇ।
ਗੁਥੀ ਲੁਥ ਜੁਥੰ੨, ਪਗੰ ਪੋਥ ਡਾਰੇ੩ ॥੫੪॥
ਸੁਰੰ ਦੇਖਿ ਸਿੰਘਾਨਿ, ਕੋ ਜੁਜ਼ਧ ਸੁਜ਼ਧੰ।
ਕਹੈਣ ਧੰਨ ਧੰਨ, ਫਿਰੈਣ ਗੈਨ ਮਜ਼ਧੰ।
ਮਰੇ ਬੀਰ ਚਾਲੀ, ਮਹਾਂ ਓਜ ਕੈ ਕੈ।
ਗੁਰੂ ਧਾਨ ਧਾਰੇ, ਤਜੇ ਪ੍ਰਾਨ ਘੈ ਕੈ ॥੫੫॥
ਦੋਹਰਾ: ਤੁਰਕ ਹਗ਼ਾਰੋਣ ਲੜਿ ਮਰੇ, ਬਹੁਤੇ ਹਤੇ ਤੁਰੰਗ+।
ਭਯੋ ਜੰਗ ਪੂਰਨ ਤਬੈ, ਸ਼੍ਰੋਤਾ ਸੁਨਹੁ ਪ੍ਰਸੰਗ ॥੫੬॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪੂਰਬ ਐਨੇ ਮੁਕਤਸਰ ਜੰਗ ਪ੍ਰਸੰਗ
ਬਰਨਨ ਨਾਮ ਦਸਮੋ ਅੰਸ ॥੧੦॥
੧ਖਿੰਡਾਏ ਹੋਏ।
੨ਸਮੂਹ ਲੋਥਾਂ ਗੁਜ਼ਛੇ ਹੋ ਗਈਆਣ।
੩ਪੈਰਾਣ ਦੇ ਨਾਲ ਢੇਰ (ਦੇ ਢੇਰ ਦਲੇ) ਪਏ ਹਨ।
+ਪਾ:-ਤੁਰਕ ਅਢਾਈ ਸੈ ਮਰੇ ਤ੍ਰੈ ਸੈ ਹਤੇ ਤੁਰੰਗ।