Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੯੯
੧੧. ।ਨਦਾ ਮਿਰਗ਼ਾਬੇਗ ਯੁਜ਼ਧ॥
੧੦ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੧੨
ਦੋਹਰਾ: ਕਹਿ ਗੁਰੁ ਪੈਣਦੇ ਖਾਨ ਕੋ ਤੁਰਕ ਸੈਨ ਸਮੁਦਾਇ।
ਹੋਹਿ ਨਿਬੇਰੋ ਹਤੇ ਤੇ, ਇਸ ਬਿਧਿ ਕੀਜੈ ਦਾਇ:- ॥੧॥
ਭੁਜੰਗ ਪ੍ਰਯਾਤ ਛੰਦ: ਰਹੇ ਸੰਗ ਜੋਧਾ ਸੁ ਥੋਰੇ ਹਮਾਰੇ।
ਸਬੈ ਔਰ ਸੈਨਾ ਸੁ ਲੀਜੈ ਸੰਗਾਰੇ।
ਦਿਸ਼ਾ ਦਜ਼ਛਨੀ ਮੈਣ ਚਲੇ ਆਪ ਜਾਵੋ।
ਤੁਫੰਗੈਣ ਕਰੋ ਤਾਰਿ ਤੋੜੇ ਮਿਲਾਵੋ ॥੧॥
ਪਰੋ ਜੰਗ ਥਾਨ ਤਹਾਂ ਆਪ ਜਾਵੈਣ।
ਰਿਪੁੰ ਸਾਮੁਹੇ ਮਾਰਿ ਗਾਢੀ ਮਚਾਵੈਣ।
ਮਲੇਛੀ ਚਮੂ ਆਇ ਮੰਡੈ ਲਰਾਈ।
ਬਧੈਣ ਖੇਤ ਆਗੇ ਧਰੈਣ ਪਾਇ ਧਾਈ ॥੨॥
ਤਬੈ ਖਾਨ ਪੈਣਦਾ! ਪਰੋ ਧਾਇ ਐਸੇ।
ਬਟੇਰਾ ਪਿਖੇ ਤੇ ਗਹੇ ਬਾਜ ਜੈਸੇ।
ਧਰੈਣ ਤ੍ਰਾਸ ਭਾਜੈਣ ਕਰਾਚੋਲ੧ ਮਾਰੋ।
ਲਥੇਰੋ ਪਥੇਰੋ੨ ਭਟੰ ਕਾਟਿ ਡਾਰੋ ॥੩॥
ਕਰੋ ਮੰਤ੍ਰ ਐਸੇ ਗੁਰੂ ਧੀਰ ਚਾਲੇ।
ਬਜੈ ਬ੍ਰਿੰਦ ਧੌਣਸਾਨਿ ਨਾਦੰ ਬਿਸਾਲੇ।
ਤੁਫੰਗੈਣ ਕਰੀ ਤਾਰਿ ਤੋੜੇ ਅੁਠਾਏ।
ਕਸੀ ਠੋਕਿ ਗੋਰੀ ਪਲੀਤਾ ਮਿਲਾਏ ॥੪॥
ਕਿਨੇ ਲੀਨਿ ਨੇਗ਼ਾ ਕਿ ਸਾਂਗੰ ਸੰਭਾਰੇ।
ਕਿਨੂ ਚਾਂਪ੩ ਮੈਣ ਬਾਨ ਜੇਹੰ ਸਚਾਰੇ੪।
ਗੁਰੂ ਤੁੰਦ ਤਾਗ਼ੀ੫ ਕਿਯੋ ਆਪ ਚਾਲੇ।
ਮਲੇਛਾਨਿ ਪੈ ਕੋਪ ਜਾਗੋ ਬਿਸਾਲੇ ॥੫॥
ਕਰੋ ਚਾਂਪ੩ ਸਜ਼ਜੀ੬ ਕਠੋਰੰ ਕਰਾਲਾ।
ਧਰੇ ਤੀਰ ਤੀਖੇ ਨਿਖੰਗੈ ਸਭਾਲਾ।
ਕਰੀ ਢੂਕ ਬੀਰਾਨਿ ਪੈ ਮਾਰ ਮਾਚੀ।
੧ਤਲਵਾਰ।
੨ਲੇਥੂ ਪੇਥੂ ਕਰੋ।
੩ਧਨੁਖ।
੪ਚਿਜ਼ਲੇ ਵਿਚ ਜੋੜਿਆ।
੫ਤੇਗ਼ ਘੋੜਾ।
੬ਸਜ਼ਜੇ ਪਾਸੇ।