Sri Gur Pratap Suraj Granth

Displaying Page 88 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੧੦੧

੧੩. ।ਬਰਾਤ॥
੧੨ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੧੪
ਦੋਹਰਾ: ਸੁਖ ਸੋਣ ਬੀਤੀ ਜਾਮਨੀ, ਜਾਮ ਰਹੀ ਜਬਿ ਆਇ।
ਗਾਵਤਿ ਆਸਾ ਵਾਰ ਜੁਤ, ਰਾਗਨਿ ਕੇ ਸਮੁਦਾਇ ॥੧॥
ਹਾਕਲ ਛੰਦ: ਗੁਰ ਅੁਠਿ ਕਰਿ ਸੌਚਿ ਸ਼ਨਾਨੇ।
ਪੁਨ ਬੈਠੇ ਏਕਲ ਥਾਨੇ।
ਨਿਜ ਰੂਪ ਬਿਖੈ ਲਿਵਲਾਈ।
ਮਨ ਥਿਰੋ ਸਮਾਧਿ ਲਗਾਈ ॥੨॥
ਤਬਿ ਪ੍ਰਾਤਕਾਲ ਹੁਇ ਗਇਅੂ।
ਸਭਿ ਸੌਚਾ ਚਾਰੀ ਭਇਅੂ੧।
ਗਨ ਬਾਦਿਤ ਬਾਜ ਬਿਲਦੇ।
ਤਬਿ ਅੁਠਿ ਸ਼੍ਰੀ ਹਰਿ ਗੋਵਿੰਦੇ ॥੩॥
ਕਰਿ ਸੌਚ ਸ਼ਨਾਨ ਮਹਾਨਾ।
ਤਨ ਬਸਤ੍ਰ ਪਹਿਰ ਦੁਤਿ ਨਾਨਾ।
ਦਿਨ ਚਢੇ ਦਿਵਾਨ ਲਗਾਯੋ।
ਸਿਖ ਸੰਗਤਿ ਬਹੁ ਛਬਿ ਪਾਯੋ ॥੪॥
ਥਿਤ ਬ੍ਰਿੰਦ ਮਸੰਦ ਮਝਾਰੇ।
ਗਨ ਧਨੀ ਤਹਾਂ ਪਰਵਾਰੇ।
ਬ੍ਰਿਧ ਸਾਲੋ ਅਰੁ ਗੁਰੁਦਾਸੂ।
ਕਜ਼ਲਾਨ ਆਦਿ ਸਭਿ ਪਾਸੂ ॥੫॥
ਥਿਤ ਮਹਾਂਦੇਵ ਗੁਰੁ ਤੀਰਾ।
ਜਿਮ ਬੂਝਤਿ ਭਾਖਤਿ ਧੀਰਾ।
ਤਬਿ ਡਜ਼ਲੇ ਗ੍ਰਾਮ ਮਝਾਰੀ।
ਸਿਖ ਸੰਗਤਿ ਬਸਹਿ ਸੁ ਸਾਰੀ ॥੬॥
ਹੁਇ ਇਕਠੀ ਲੇ ਗੁਰ ਕਾਰੀ।
ਕਰਿ ਅਪਰ ਅੁਪਾਇਨ ਧਾਰੀ।
ਧਰਿ ਭਾਅੁ ਦਰਸ ਕੋ ਆਏ।
ਜੋ ਸਿਜ਼ਖ ਕਦੀਮੀ ਗਾਏ ॥੭॥
ਗੁਰੁ ਅੰਗਦ ਅਮਰ ਸਧੀਰਾ।
ਹਿਤ ਸੇਵਾ ਰਹੇ ਜੁ ਤੀਰਾ।
ਗਨ ਧਰੀ ਅਕੋਰ ਅਗਾਰੀ।


੧ਸੌਚ ਇਸ਼ਨਾਨ ਆਦਿ ਆਚਾਰ ਵਾਲੇ ਹੋਏ।

Displaying Page 88 of 501 from Volume 4