Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੧੦੧
੧੨. ।ਸ਼ਾਹ ਕਸ਼ਮੀਰ ਲ਼। ਚੰਦੂ ਸੁਤ ਤੇ ਮਿਹਰਵਾਨ ਮੇਲ॥
੧੧ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੧੩
ਦੋਹਰਾ: ਘਟਿਕਾ ਇਕ ਤਰਫਤਿ ਰਹੋ,
ਗੁਰੁ ਦ੍ਰੋਹੀ ਮ੍ਰਿਤੁ ਪਾਇ।
ਜੇਠੇ ਕਹੋ ਚੰਡਾਲ ਸੋਣ,
ਲੇਹੁ ਐਣਚ ਗਹਿ ਪਾਇ ॥੧॥
ਚੌਪਈ: ਬਿਸ਼ਟਾ ਮਹਿ ਐਣਚਤਿ ਲੇ ਚਲੋ।
ਵਹਿਰ ਸ਼ਹਿਰ ਤੇ ਅਬਿ ਤੁਮ ਨਿਕਲੋ।
ਰਾਵੀ ਕੇ ਪ੍ਰਵਾਹ ਮਹਿ ਜਾਇ।
ਤਟ ਥਿਤ ਹੈ ਕਰਿ ਦੇਹੁ ਬਗਾਇ ॥੨॥
ਗਹੇ ਚੰਡਾਲ ਖੈਣਚ ਕਰਿ ਚਲੇ।
ਰਾਵੀ ਤੀਰ ਹੋਇ ਕਰਿ ਖਲੇ।
ਪਾਪੀ ਕੋ ਬਗਾਇ ਤਨ ਡਾਰਾ।
ਇਸ ਪ੍ਰਕਾਰ ਗੁਰੁਦ੍ਰੋਹੀ ਮਾਰਾ ॥੩॥
ਸਿਜ਼ਖਨ ਮਨ ਕੋ ਕੋਪ ਘਨੇਰੇ।
ਜਬਹਿ ਅਵਜ਼ਗਾ ਗੁਰ ਕੀ ਹੇਰੇ।
ਗੁਰਦ੍ਰੋਹੀ ਕੋ ਪਿਖਿ ਅਸ ਹਾਲ।
ਭਯੋ ਸ਼ਾਂਤਿ ਸਭਿ ਕੋ ਤਿਸ ਕਾਲ ॥੪॥
ਸ਼੍ਰੀ ਹਰਿ ਗੋਵਿੰਦ ਜੋਧਾ ਬਲੀ।
ਜਥਾ ਜੋਗ ਕੀਨੀ ਇਹ ਭਲੀ।
ਕਿਸ ਕੇ ਮਨ ਮਹਿ ਹੁਤਿ ਨ ਕੈਸੇ।
ਸ਼ਾਹੁ ਦਿਵਾਨ ਮਾਰੀਅਹਿ ਐਸੇ ॥੫॥
ਅਸ ਅਨਬਨ ਕੋ ਗੁਰੂ ਬਨਾਵੈਣ।
ਬਨੀ ਬਾਤ ਤਤਛਿਨ ਬਿਗਰਾਵੈਣ।
ਇਮ ਬਹੁ ਜਸੁ ਕੋ ਕਹਿ ਨਰ ਬ੍ਰਿੰਦ।
ਧੰਨ ਧੰਨ ਸ਼੍ਰੀ ਹਰਿ ਗੋਬਿੰਦ ॥੬॥
ਸਿਜ਼ਖ ਬਿਲੋਕਤਿ ਗਮਨੇ ਡੇਰੇ।
ਪਹੁਚੋ ਜੇਠਾ ਗੁਰੂ ਅਗੇਰੇ।
ਸੁਧਿ ਦੀਨਸਿ ਗੁਰ ਦ੍ਰੋਹੀ ਮਰੋ।
ਐਣਚਿ ਨਦੀ ਮਹਿ ਗੇਰਨਿ ਕਰੋ ॥੭॥
ਸੁਨਿ ਕਰਿ ਸਤਿਗੁਰੁ ਸਭਿ ਮਹਿ ਕਹੋ।
ਜਸ ਕੀਨਸਿ ਅਘ, ਤਸ ਫਲ ਲਹੋ।