Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੦੪
ਖੀਵੀ੧ ਸਤੀ ਭਾਰਜਾ ਹੋਈ।
ਭਏ ਆਤਮਜ ਤਿਸ ਤੇ ਦੋਈ ॥੧੧॥
ਨਾਮ ਦਾਸੁ*, ਅਰੁ ਦਾਤਾ+ ਦੂਵਾ੨++।
ਜਿਨ ਕੇ ਰਿਦੈ ਗਿਾਨ ਦਿਢ ਹੂਵਾ।
ਦਾਦਸ਼ ਬਰਖ ਟਿਕੇ ਗੁਰ ਗਾਦੀ੩।
ਖਸ਼ਟ ਮਾਸ ਨੌ ਦਿਨ ਅਹਿਲਾਦੀ੪ ॥੧੨॥
ਸੋਲਿਹਿ ਸਤ ਨੌ੫ ਸੰਮਤ ਔਰ।
ਚੌਥ ਚੇਤ ਸੁਦਿ ਨਰ ਸਿਰਮੌਰ੬।
ਤਨ ਕਅੁ ਤਜਿ ਬੈਕੁੰਠ ਸਿਧਾਰੇ।
ਸ਼੍ਰੀ ਗੁਰ ਅਮਰ ਤਖਤ ਬੈਠਾਰੇ ॥੧੩॥
ਦੋਹਰਾ: ਗ੍ਰਾਮ ਖਡੂਰ ਕੁਵਿੰਦ੭ ਘਰ, ਤਹਿਣ ਸਿਸਕਾਰੀ੮ ਦੇਹਿ।
ਅਬ ਲੌ ਖਰੋ ਕਰੀਰ ਤਰੁ, ਕਿਲਕ ਲਗੋ ਪਗ ਜੇਹ੯ ॥੧੪॥
ਚੌਪਈ: ਬਾਸਰਕੇ ਇਕ ਗ੍ਰਾਮ ਸੁ ਨਾਮੂ।
ਤੇਜੋ ਮਜ਼ਲ ਬਸਹਿ ਕਰਿ ਧਾਮੂ।
ਰੂਪ ਕੌਰ ਦਾਰਾ੧੦ ਤਿਸ++* ਕੇਰੀ।
ਤਪਸਾ੧੧ ਕੀਨਸਿ ਜਿਨਹੁਣ ਬਡੇਰੀ ॥੧੫॥
ਜਿਸ ਕੋ ਫਲ ਬਿਦਤੋ ਅਸ ਆਇ।
ਜਨਮੋ ਸੁਤ ਸ਼ੁਭ ਗੁਨ ਸਮੁਦਾਇ।
ਸ਼੍ਰੀ ਗੁਰ ਅਮਰਦਾਸ ਬਰ ਨਾਮੂ।
੧ਨਾਮ ਹੈ ਗੁਰੂ ਅੰਗਦ ਜੀ ਦੇ ਮਹਿਲਾਂ ਜੀ ਦਾ।
*ਪਾ:-ਦਾਸੂ।
+ਪਾ:-ਦਾਤੂ।
੨ਦੂਜਾ।
++ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਘਰ ਇਕ ਸਪੁਜ਼ਤ੍ਰੀ ਬੀ ਸੀ, ਇਸ ਭਗਤੀ ਭਾਵਨਾ ਵਾਲੀ ਪਵਿਜ਼ਤ੍ਰਾਤਮਾ ਦਾ
ਨਾਮ ਬੀਬੀ ਅਮਰੋ ਸੀ, ਦੇਖੋ ਇਸੇ ਰਾਸ ਦਾ ਅੰਸੂ ੧੫, ਅੰਕ ੧।
੩ਭਾਵ ਗੁਰੂ ਅੰਗਦ ਦੇਵ ਜੀ।
੪ਅਨਦ ਦੇਣ ਵਾਲੇ।
੫-੧੬੦੯।
੬ਸ਼੍ਰੋਮਣੀ।
੭ਜੁਲਾਹੇ ਦਾ।
੮ਦਾਹ ਕੀਤਾ।
੯ਜੇਹੜਾ ਕਿਜ਼ਲਾ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਲ਼ ਲਗਾ ਸੀ।
੧੦ਸੁਪਤਨੀ।
++* ਪਾ:-ਜਿਨ।
੧੧ਤਪਜ਼ਸਾ।