Sri Gur Pratap Suraj Granth

Displaying Page 89 of 299 from Volume 20

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੨) ੧੦੧

ਧਰਮ ਬੈਸ਼ਨੋ੧ ਅਪਨੋ ਚੀਨਾ।
ਅੰਗੀਕਾਰ ਨਹੀਣ ਕਿਯ ਤੀਨੋ੨।
ਸਿੰਘਨ ਸੰਗ ਸਪਰਧਾ ਭੀਨੋ ॥੨੦॥
ਦੈਸ਼ ਭਾਵ ਦੋਨਹੁ ਮਹਿ ਜਾਗਾ।
ਡੇਰਾ ਪ੍ਰਿਥਕ ਅੁਤਰਿਬੇ ਲਾਗਾ।
ਗ੍ਰਾਮ ਅਨਿਕ ਮਹਿ ਸਿੰਘ ਪ੍ਰਵੇਸ਼ੇ।
ਤਿਸ ਤੇ ਸੰਗ ਮਿਲਹਿ ਨਹਿ ਕੈਸੇ ॥੨੧॥
ਕੇਤਿਕ ਸਿੰਘਨਿ ਮਸਲਤ ਧਾਰੀ।
ਗਮਨੇ ਗੁਰ ਢਿਗ ਕਰਤਿ ਪੁਕਾਰੀ+।
ਭਯੋ ਮੂਢ ਕੇ ਗਰਬ ਮਹਾਨਾ।
ਚਾਹਤਿ ਬੈਠਸਿ ਗੁਰੂ ਸਥਾਨਾ++ ॥੨੨॥
ਇਤਨੇ ਮਹਿ ਲਸ਼ਕਰ ਬਹੁ ਆਏ।
ਭਯੋ ਇਕਾਕੀ ਜੰਗ ਮਚਾਏ।
ਸਤਾ ਤੀਰਨ ਮਹਿ ਨਹਿ ਰਹੀ।
ਸਿੰਘ ਘਨੇ ਦਲ ਜਾਨਹਿ ਸਹੀ ॥੨੩॥
ਇਮ ਬੰਦੇ ਕੋ ਭਯੋ ਪ੍ਰਸੰਗ।
ਨਿਤ ਪ੍ਰਤਿ ਹੋਤਿ ਘਨੇਰੇ ਜੰਗ।
ਅਬਿ ਗੁਰ ਕਥਾ ਸੁਨਹੁ ਜਿਮ ਭਈ।
ਅਬਿਚਲ ਨਗਰ ਸਥਿਰਤਾ ਕਈ ॥੨੪॥
ਕਬਹਿ ਅਰੂਢਿ ਅਖੇਰ ਸਿਧਾਵੈਣ।
ਬਿਚਰਹਿ ਬਨ ਮਹਿ ਪੁਨ ਚਲਿ ਆਵੈਣ।
ਧਰਹਿ ਭਾਅੁ ਕੋ ਪਰਹਿ ਜੁ ਸ਼ਰਨੀ।
ਤਿਸਹਿ ਤਰਾਇ ਜਥਾ ਨਦ ਤਰਨੀ੩ ॥੨੫॥
ਸ਼ਾਹ ਬਹਾਦਰ ਦਜ਼ਖਂ ਦੇਸ਼।
ਫਿਰ ਕਰਿ ਸਾਧੋ ਸਕਲ ਵਿਸ਼ੇਸ਼।
ਦੇਸ਼ ਪੰਜਾਬ ਗਰਦ ਕਰਿ ਦੀਨਿ।
ਸੂਬੇ ਕਿਤਿਕ ਮਾਰ ਕਰਿ ਲੀਨਿ ॥੨੬॥


੧ਇਸ ਤੋਣ ਭਾਵ ਮਗ਼ਹਬ ਵੈਸ਼ਨੋ ਨਹੀਣ, ਪਰ ਮਾਸ ਨਾ ਖਾਂੇ ਦਾ ਖਾਲ। ਇਹ ਅਰਥ ਇੰਨਾ ਆਮ ਹੈ ਕਿ
ਲੋਕੀਣ ਸਬਗ਼ੀ ਵਾਲੇ ਭੋਜਨ ਲ਼ ਵੈਸ਼ਨੋ ਭੋਜਨ ਕਹਿਦੇ ਹਨ।
੨ਮਦ ਮਾਸ ਤੇ ਕਾਲਾ ਬਸਤ੍ਰ।
+ਕਵੀ ਜੀ ਲ਼ ਪਤਾ ਨਹੀਣ ਲਗਾ ਕਿ ਗੁਰੂ ਜੀ ਇਸ ਵੇਲੇ ਸਜ਼ਚਖੰਡ ਪਯਾਨਾ ਕਰ ਚੁਜ਼ਕੇ ਸਨ।
++ਕਵੀ ਜੀ ਨੇ ਇਹ ਸੌ ਸਾਖੀ ਤੋਣ ਲਏ ਜਾਪਦੇ ਹਨ।
੩ਨਦੀ ਤੋਣ ਬੇੜੀ।

Displaying Page 89 of 299 from Volume 20