Sri Gur Pratap Suraj Granth

Displaying Page 90 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੦੫

ਬ੍ਰਹਗਾਨ ਨਿਸ਼ਚਲ ਕੇ ਧਾਮੂ ॥੧੬॥
ਗੁਰ ਅੰਗਦ ਸੇਵੇ ਇਸ ਰੀਤਿ।
ਸੁਨ ਰੁਮੰਚ ਹੁਇ ਬਿਸਮਤਿ੧ ਚੀਤ।
ਜਬਹਿ ਬਹਜ਼ਤ੍ਰ ਬਰਖ ਬਯ੨ ਭਈ।
ਤਬਹਿ ਆਇ ਗੁਰ ਸੇਵਾ ਲਈ ॥੧੭॥
ਦਾਦਸ਼ ਸੰਮਤ ਕਰਿ ਸੁਸ਼੍ਰਾ੩।
ਮੁਰੋ ਨ ਮਨ ਕਬਿ, ਰਹੋ ਅਦੂਖਾ੪।
ਬੈਸ ਚੁਰਾਸੀ ਸੰਮਤ ਜਬੈ੫।
ਤਖਤ ਜਗਤ ਗੁਰਤਾ੬ ਟਿਕ ਤਬੈ ॥੧੮॥
ਕਰੋ ਪ੍ਰਕਾਸ਼ਨ ਅਪਨੋ ਆਪਿ।
ਕਹੀ ਪੈਜ ਅਪਨੀ ਕਹੁ ਥਾਪਿ।
-ਜਬ ਲਗਿ ਜਗ ਹਮਰੋ ਤਨ ਰਹੈ।
ਸੁਤ ਮ੍ਰਿਤੁ੭ ਮਾਤ ਪਿਤਾ ਨਹਿਣ ਲਹੈਣ੮- ॥੧੯॥
ਦੈ ਬਿੰਸਤ ਦਿਜ਼ਲੀ ਅੁਮਰਾਵ੯।
ਤਿਤੇ ਸਿਜ਼ਖ ਮੰਜੀ ਸੁ ਬਿਠਾਵ।
ਕੌਨ ਕੌਨ ਗੁਨ ਤਿਨ ਕੇ ਭਨੀਅਹਿ।
ਜਲ ਤਰੰਗ ਰਜ੧੦ ਕਨ੧੧ ਸਮ ਗਨੀਅਹਿ* ॥੨੦॥
ਰਾਮੋ ਨਾਮ ਭਾਰਜਾ੧੨ ਅਹੈ।
ਜਿਸ ਅੁਰ ਪਤਿਬ੍ਰਤਿ ਬਾਸਾ ਲਹੈ।
ਦੈ ਸੁਤ ਜਿਸ ਤੇ ਜਨਮਤਿ ਭਏ।
ਮੋਹਨ ਨਾਮ ਮੋਹਰੀ ਥਏ ॥੨੧॥
ਅੁਪਜੀ ਸੁਤਾ ਨਾਮ ਜਿਸ ਭਾਨੀ।

੧ਹੈਰਾਨ ਹੁੰਦਾ ਹੈ ਚਿਤ।
੨ਆਯੂ।
੩ਬਾਰਾਣ ਸਾਲ ਸੇਵਾ ਕਰਕੇ। ।ਸੰਸ: ਸੁਸ਼੍ਰਾ॥।
੪ਦੁਖਾਂ ਤੋਣ ਰਹਿਤ (ਅ) ਅਦੂਸ਼ਤ, ਭਾਵ ਨਿਰਵਿਘਨ ਲਗਾ ਰਿਹਾ।
੫ਅਵਸਥਾ ੮੪ ਸਾਲ ਦੀ ਜਦ ਹੋਈ।
੬ਗੁਰਿਆਈ।
੭ਪੁਜ਼ਤਰ ਦੀ ਮੌਤ।
੮ਨਾ ਦੇਖਂ।
੯ਬਾਈ ਸੂਬੇ ਦਿਜ਼ਲੀ ਦੇ ਪਾਤਸ਼ਾਹ ਦੇ ਸਨ।
੧੦ਮਿਜ਼ਟੀ ਦੇ।
੧੧ਕਿਂਕੇ।
*ਪਾ:-ਜਨੀਅਹਿ। ਭਨੀਅਹਿ।
੧੨ਮਹਿਲਾਂ।

Displaying Page 90 of 626 from Volume 1