Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੧੦੨
੧੩. ।ਜੰਗ ਆਰੰਭ॥
੧੨ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੧੪
ਦੋਹਰਾ: ਇਸ ਬਿਧਿ ਗੁਰੂ ਅਨਦਪੁਰਿ,
ਸਿੰਘਨਿ ਕੀਨਿ ਸੁਚੇਤ।
ਸ਼ਸਤ੍ਰ ਨਿਕਾਸੇ ਕੋਸ਼ ਤੇ,
ਬਖਸ਼ੇ ਸੰਘਰ ਹੇਤੁ ॥੧॥
ਭੁਜੰਗ ਛੰਦ: ਬਡੇ ਬਾਢ ਚੌਰੇ ਸੁ ਤੇ ਜੁ ਮਾਨੀ੧।
ਦੁਧਾਰੇ ਪੁਲਾਦੀ ਅਨੇਕੈ ਮਹਾਂਨੀ।
ਸਰੋਹੀ ਹਲਬੀ ਜੂਨਬੀ੨ ਦਈ ਹੈ।
ਕਰਾਚੋਲ੩ ਖੰਡੇ ਜੁ ਕੇਤੇ ਲਈ ਹੈਣ੪ ॥੨॥
ਸਭ ਲੋਹ ਕੀ ਸਾਂਗ ਨੇਜੇ ਬਿਸਾਲੇ।
ਬਿਛੂਏ ਬਡੇ ਬਾਣਕ ਜੰਬੂਏ ਕਰਾਲੇ੫।
ਛੁਰੇ ਖੋਖਨੀ੬ ਸੈਫ ਲਾਂਬੀ ਬਿਲਦੇ੭।
ਘਨੇ ਸੇਲ੮ ਭਾਲੇ੯ ਪ੍ਰਕਾਸ਼ੇ ਅਮੰਦੇ੧੦ ॥੩॥
ਮਲ ਹੀਨ ਸਾਫੰ ਬਨੇ ਅੰਗ ਚੰਗੇ੧੧।
ਤਮਾਂਚੇ ਕਲਾਦਾਰ ਸ਼ਜ਼ਤ੍ਰਨਿ ਭੰਗੇ੧੨।
ਤੁਫੰਗੇ, ਜੰਜੈਲਾਂ੧੩, ਜੰਬੂਰੇ੧੪, ਧਮਾਕੇ੧੫।
ਦਏ ਚਜ਼ਕ੍ਰਬਜ਼ਕ੍ਰੰ ਚਮੰਕੇ ਚਲਾਕੇ੧੬ ॥੪॥
੧ਤੇ ਵਡੇ ਤੇ ਚੌੜੇ ਤੇ (ਤਿਜ਼੍ਰਖੀ) ਧਾਰ ਵਾਲੇ ਤੇ ਦਰਮਿਆਨੀ (ਵਿਚਲੇ ਮੇਲ ਦੇ)।
੨ਤ੍ਰੈਏ ਤਲਵਾਰਾਣ ਦੇ ਨਾਮ ਹਨ, ਬਣਨ ਵਾਲੇ ਇਲਾਕਿਆਣ ਦੇ ਨਾਮਾਂ ਤੇ। ।ਸਰੋਹੀ = ਰਾਜਪੂਤਾਨੇ ਵਿਜ਼ਚ, ਹਲਬ
ਟਰਕੀ ਵਿਚ ਤੇ ਜੁਨਬ ਆਰਮੀਨੀਆ ਵਿਜ਼ਚ ਹੈ॥।
੩ਤਲਵਾਰ।
੪ਕਿਤਨਿਆਣ ਹੀ ਨੇ ਲਈਆਣ।
੫ਜੰਭੂਆ, ਇਕ ਪ੍ਰਕਾਰ ਦੀ ਕਟਾਰ ਦਾੜ੍ਹ ਦੀ ਸ਼ਕਲ ਦੀ।
੬ਖੋਖਰੀ, ਇਜ਼ਕ ਪ੍ਰਕਾਰ ਦਾ ਛੁਰਾ ਜੋ ਗੋਰਖੇ ਰਜ਼ਖਦੇ ਹਨ।
੭ਲਮੀਆਣ ਬੜੀਆਣ ਤਲਵਾਰਾਣ।
੮ਸੇਲਾ, ਨੇਗ਼ਾ।
੯ਬਰਛਾ।
੧੦ਡਾਢੀ ਲਿਸ਼ਕ ਵਾਲੇ।
੧੧ਮੈਲ ਤੋਣ ਬਿਨਾਂ ਸਾਫ ਹਨ ਤੇ ਸੁਹਣੇ ਅੰਗ (ਜਿਨ੍ਹਾਂ ਸ਼ਸਤ੍ਰਾਣ ਦੇ) ਬਣੇ ਹੋਏ ਹਨ।
੧੨ਕਲਾ ਵਾਲੇ ਤਮਾਂਚੇ ਵੈਰੀ ਲ਼ ਮਾਰਨ ਵਾਲੇ।
੧੩ਬਹੁਤ ਲਮੀ ਨਾਲੀ ਵਾਲੀ ਬੰਦੂਕ।
੧੪ਛੋਟੀ ਤੋਪ।
੧੫ਇਕ ਪ੍ਰਕਾਰ ਦੀ ਬੰਦੂਕ।
੧੬ਚਜ਼ਕਰ ਦਿਜ਼ਤੇ ਜੋ ਚਲਾਏ ਜਾਕੇ ਘੁੰਮਦੇ ਹੋਏ ਚਮਕਦੇ ਹਨ। ।ਵਕ੍ਰ = ਟੇਢ ਲੈਂੀ, ਘੁੰਮਣਾ॥। (ਅ) ਚਜ਼ਕ੍ਰ
ਵਜ਼ਕ੍ਰ-ਅੁਹ ਚਜ਼ਕਰ ਜਿਸਦੇ ਆਰੀ ਵਾਣ ਦੰਦੇ ਕਜ਼ਢੇ ਹੋਏ ਹੋਣ।