Sri Gur Pratap Suraj Granth

Displaying Page 90 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੧੦੨

੧੨. ।ਹਰਿ ਗੁਪਾਲ ਅੁਜੈਨੀ, ਧਿਆਨ ਸਿੰਘ ਮਾਜਰੀਆ॥
੧੧ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੧੩

ਦੋਹਰਾ: ਕਹਤਿ ਹੁਤੇ ਗੁਰ ਬਾਰਤਾ,
ਤਬਿ ਪ੍ਰਸਾਦਿ ਕੋ ਥਾਰ।
ਸੂਪਕਾਰ ਲਾਯੋ ਤਹਾਂ,
ਅਨਿਕ ਪ੍ਰਕਾਰ ਅਹਾਰ ॥੧॥
ਚੌਪਈ: ਸੁਤ ਬਨੀਏ ਕੋ ਸਿਖ ਤਹਿ ਖਰੋ।
ਪਿਖਿ ਤਬਿ ਰਿਦੇ ਮਨੋਰਥ ਕਰੋ।
-ਨਹਿ ਗੁਰ ਢਿਗ ਤੇ ਦੇਹਿ ਅਹਾਰਾ੧।
ਆਮਿਖ ਆਦਿਕ ਜਾਣਹਿ ਮਝਾਰਾ- ॥੨॥
ਤਿਹ ਮਨ ਕੀ ਸਤਿਗੁਰੂ ਪਛਾਨੀ।
ਸੂਪਕਾਰ ਕੇ ਸੰਗ ਬਖਾਨੀ।
ਸੁਧ ਚੌਣਕੇ ਮਹਿ ਭੋਜਨ ਜਹਾਂ।
ਇਸ ਸਿਖ ਕੋ ਅਚਵਾਵਹੁ ਤਹਾਂ ॥੩॥
ਸੁਨਿ ਬਨੀਏਣ ਕੇ ਚਿਤ ਭਈ ਸ਼ਾਂਤੀ।
ਰਿਦੇ ਪ੍ਰਤੀਤ ਆਇ ਭਲਿਭਾਂਤੀ।
ਭੋਜਨ ਅਚੋ ਜਾਇ ਕਰਿ ਜਬੈ।
ਬੀਤੋ ਦਿਵਸ ਭਈ ਨਿਸ ਤਬੈ ॥੪॥
ਸੁਪਤਿ੨ ਬਿਚਾਰਤਿ ਗਿਨਤੀ ਨਾਨਾ।
ਤਰਕਤਿ ਗੁਰ ਕੀ ਕ੍ਰਿਯਾ ਮਹਾਨਾ।
-ਪ੍ਰਿਥਮ ਪਿਤਾ ਮੇਰੋ ਚਲਿ ਆਯੋ।
ਕਿਸ ਪ੍ਰਕਾਰ ਕੋ ਗੁਰੂ ਬਨਾਯੋ ॥੫॥
ਜੀਵ ਘਾਤ ਆਮਿਖ ਕੋ ਖਾਵੈ।
ਦਯਾ ਆਦਿ ਗੁਨ ਨਹੀਣ ਕਮਾਵੈ।
ਜੈਸੇ ਸ਼ਾਸਤ੍ਰ ਬਿਖੈ ਅੁਚਾਰੀ।
ਤਾਗਨਿ ਮਦ, ਹਿੰਸਾ, ਪਰਨਾਰੀ ॥੬॥


੧ਆਪਣੇ ਪਾਸੋਣ ਭੋਜਨ ਨਾ ਦੇਣ।
੨ਨੀਣਦਰ ਵਿਚ ਭਾਵ ਅੁਣਘਲਾਰਿਆ ਤੇ ਸੁਪਨਿਆਣ ਵਿਚ ਵਿਚਾਰਾਣ ਕਰਦਾ ਹੈ। ਸੁਪਨੇ ਦਾ ਧਰਮ ਹੈ ਕਿ ਹੂਬਹੂ
ਨਹੀਣ ਆਅੁਣਦਾ, ਜਿਜ਼ਧਰ ਰੁਖ ਪੈ ਜਾਵੇ ਅੁਸਦੇ ਅਰਥ ਵਿਅਰਥ ਵਜ਼ਧ ਘਜ਼ਟ ਖਿਆਲ ਦੇਖਦਾ ਹੈ, ਤਿਵੇਣ ਇਸਨੇ
ਅਂਹੋਏ ਖਿਆਲ ਦੇਖੇ।
ਇਹ ਹਾਲਤ ਕਿਸੇ ਵੇਲੇ ਸੌਣ ਜਾਣ ਤੇ ਸੁਪਨੇ ਦੇਖਂ ਫੇਰ ਜਾਗ ਕੇ ਅਲਸਾਏ ਮਨ ਸੋਚਾਂ ਸੋਚਂ ਫੇਰ
ਸੌਣ ਜਾਣ ਦੀ ਹੈ।

Displaying Page 90 of 498 from Volume 17