Sri Gur Pratap Suraj Granth

Displaying Page 90 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੧੦੩

੧੩. ।ਸੂਬਿਆਣ ਨੇ ਤੋਪਾਂ ਚਲਾਅੁਣੀਆਣ॥
੧੨ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੧੪
ਦੋਹਰਾ: ਅਵਲੋਕੈ ਦ੍ਰਿਗ ਕ੍ਰੋਧ ਤੇ, ਗ਼ਬਰਦਸਤ ਕਹਿ ਬਾਤ।
ਸੁਨਿ ਬਜੀਦ ਖਾਂ ਅਬਿ, ਇਹਾਂ ਬੈਠੇ ਕਰੀਅਹਿ ਘਾਤ ॥੧॥
ਲਲਿਤਪਦ ਛੰਦ: ਅਲਪ ਬਿਸਾਲ ਤੋਪ ਗਨ ਆਨਹੁ
ਏਕ ਬਾਰ ਦਿਹੁ ਛੋਰੀ।
ਸ਼ਿਸਤ ਲਗਾਇ ਹਤੋਣ ਮੈਣ ਆਪੇ
ਤਜਿ ਗੋਰਾ ਗੁਰ ਓਰੀ ॥੨॥
ਹੁਕਮ ਦੀਨ ਤਤਕਾਲ ਮੰਗਾਈ
ਲਸ਼ਕਰ ਮਾਂਹਿ ਜੁ ਠਾਂਢੀ।
ਸੁਭਟ ਹਗ਼ਾਰਹੁ ਮਿਲਿ ਕਰਿ ਜੋਰੀ
ਹੇਰਨ ਕੋ ਰੁਚਿ ਬਾਢੀ ॥੩॥
ਬ੍ਰਿਖਭ ਤੁਰੰਗਨਿ ਐਣਚਨ ਕਰਿ ਕੈ
ਅਰੁ ਮਾਨਵ ਸਮੁਦਾਈ।
ਬਲ ਤੇ ਪੇਲ ਧਕੇਲਤਿ ਲਾਏ
ਨਹੀਣ ਬਿਲਬ ਲਗਾਈ ॥੪॥
ਕਰੀ ਬਰੋਬਰ ਥਿਰ ਇਕ ਬੇਰੀ
ਗਜ ਤੇ ਅੁਤਰੋ ਸੂਬਾ।
ਅੂਚ ਨੀਚ ਤੋਪਨ ਮੁਖ ਕਰਿ ਕੈ
ਤਕੈ ਸ਼ਿਸਤ ਹੁਇ ਕੂਬਾ੧ ॥੫॥
ਸਰਬ ਸਭਾ ਕੋ ਅਰੁ ਸਤਿਗੁਰ ਕੋ
ਤਾਕਿ ਤਾਕਿ ਬਿਧਿ ਨੀਕੀ।
ਥੈਲੀ ਭਰਿ ਬਰੂਦ ਅਰੁ ਗੋਰਾ
ਕਰਿ ਕਰਿ ਮਤਿ ਨਿਜ ਹੀ ਕੀ ॥੬॥
ਅੁਤ ਸਿੰਘਨ ਗਤਿ ਇਨ ਕੀ ਪਿਖਿ ਕਰਿ
ਬ੍ਰਿੰਦ ਤੋਪ ਅਨਮਾਨੀ੨।
ਮਹਾਰਾਜ ਅਵਿਲੋਕਹੁ ਅੁਤ ਕੌ
ਨੀਚਨ ਦੁਰਮਤਿ ਠਾਨੀ ॥੭॥
ਖਰੇ ਮਤੰਗ ਤੁਰੰਗਮ ਪੁੰਜੰ
ਮਾਨਵ ਜਹਿ ਸਮੁਦਾਏ।


੧ਕੁਜ਼ਬਾ ਹੋਕੇ।
੨ਅਨੁਮਾਨ ਕਰ ਲਿਆ ਕਿ ਤੋਪਾਂ ਬਹੁਤ ਆਈਆਣ ਹਨ।

Displaying Page 90 of 441 from Volume 18