Sri Gur Pratap Suraj Granth

Displaying Page 90 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੧੦੩

੧੧. ।ਤੀਰਥ ਪ੍ਰਗਟੌਂ ਹਿਤ ਗੁਰੂ ਜੀ ਨੇ ਵਿਚਾਰਨਾ॥
੧੦ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੧੨
ਦੋਹਰਾ: ਅਧਿਕ ਆਮਦਨਿ ਮਾਮਲਾ,
ਸਭਿ ਗ੍ਰਾਮਨ ਕੀ ਜਾਨਿ।
ਅਮਰਦਾਸ ਸ਼੍ਰੀ ਸਤਿਗੁਰ,
ਰਿਦੈ ਬਿਚਾਰਨ ਠਾਨਿ ॥੧॥
ਚੌਪਈ: -ਭਈ ਬਾਪਿਕਾ ਪੂਰਨ ਅਬੈ-।
ਪਰਅੁਪਕਾਰ ਚਿਤਵਤੇ ਤਬੈ*।
-ਤੀਰਥ ਪ੍ਰਗਟੈ ਪਾਵਨ ਕੋਈ।
ਸਭਿ ਸੰਗਤਿ ਜਹਿਣ ਮਜ਼ਜਨ ਹੋਈ ॥੨॥
ਅਹੈ ਬਾਪਿਕਾ ਗੋਇੰਦਵਾਲ-।
ਰਾਮਦਾਸ ਹਿਤ ਕਰਤਿ ਸੰਭਾਲ੧।
-ਸ਼੍ਰੀ ਗੁਰ ਨਾਨਕ ਜਥਾ ਬਨਾਯੋ੨।
ਆਪ ਅਛਤ ਸਭਿ ਬਿਧਿ ਸਮੁਝਾਯੋ ॥੩॥
ਗਾਦੀ ਦੇ ਕਰਿ੩ ਪੁਰਿ ਕਰਤਾਰ।
ਦੀਨ ਬਸਾਇ ਖਡੂਰ ਮਝਾਰ।
ਸੰਤਤਿ ਕਰੈ ਬਿਰੋਧ ਨ ਕੋਈ।
ਬੈਠੇ ਪ੍ਰਿਥਕ ਪ੍ਰਕਾਸ਼ੈਣ ਸੋਈ ॥੪॥
ਤਿਮ ਸ਼੍ਰੀ ਅੰਗਦ ਕਾਰਜ ਕੀਨਾ।
ਗੋਇੰਦਵਾਲ ਬਸਾਇ ਸੁ ਦੀਨਾ।
ਨਿਜ ਸੰਤਤਿ ਤੇ ਕਰਿ ਕੈ ਨਾਰੇ।
ਸ਼੍ਰੀ ਗੁਰ ਅਮਰਦਾਸ ਬੈਠਾਰੇ- ॥੫॥
ਤਿਮ ਸ਼੍ਰੀ ਅਮਰ ਮਨੋਰਥ ਕਰਿ ਕੈ।
ਸਭਿ ਬਿਧਿ ਨੀਕੇ ਰਿਦੇ ਬਿਚਰਿ ਕੈ।
-ਸਤਿਜੁਗ ਕੋ ਤੀਰਥ ਦੁਰ ਰਹੋ।
ਚਿਰੰਕਾਲ ਭਾ ਕਿਨਹੁਣ ਨ ਲਹੋ ॥੬॥
ਸਰਬ ਪ੍ਰਜਾ ਬਿਧਿ ਪਾਸ ਪੁਕਾਰੀ।
ਬਿਨ ਰਾਜੇ ਹਮ ਕੋ ਦੁਖ ਭਾਰੀ।


*ਤਾ:-ਸਬੈ।
੧ਸ਼੍ਰੀ ਰਾਮਦਾਸ ਜੀ ਲਈ ਸੰਭਾਲ ਕਰਦੇ ਹਨ ਭਾਵ ਸ਼੍ਰੀ ਗੁਰੂ ਅਮਰਦਾਸ ਜੀ ਸੋਚਦੇ ਹਨ ਜੋ ਸ਼੍ਰੀ ਰਾਮਦਾਸ ਜੀ
ਕਿਜ਼ਥੇ ਜਾ ਟਿਕਂ।
੨ਬਣਾਇਆ (ਕਰਤਾਰ ਪੁਰ)।
੩ਭਾਵ, ਸ਼੍ਰੀ ਗੁਰ ਅੰਗਦ ਜੀ ਲ਼।

Displaying Page 90 of 453 from Volume 2