Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੦੬
ਅਪਰ ਨ ਪਿਖੀਅਹਿ ਜਾਣਹਿ ਸਮਾਨੀ੧+।
ਅਜ਼ਪ੍ਰਮਾਨ੨ ਬਰ ਭਾਗ ਮਹਾਨਾ।
ਜਿਸ ਕੋ ਪਿਤਾ ਗੁਰੂ ਜਗ ਮਾਨਾ ॥੨੨॥
ਪੁਨਿ ਭਰਤਾ ਨੇ ਗੁਰਤਾ ਪਾਈ।
ਜਿਨਹੁ ਅੁਧਾਰੇ ਨਰ ਸਮੁਦਾਈ।
ਪੁਨਹ ਜਗਤ ਕੋ ਗੁਰ ਸੁਤ ਭਯੋ।
ਸੁਜਸੁ ਪ੍ਰਕਾਸ਼ ਦਸਹੁਣ ਦਿਸ਼ ਕਯੋ ॥੨੩॥
ਯਾਂ ਤੇ ਬਹੁ ਬਡਭਾਗਾ ਭਾਨੀ।
ਜਹਿਣ ਕਹਿਣ ਪ੍ਰਗਟ ਨਾਮ ਜਗ ਜਾਨੀਣ।
ਸ਼੍ਰੀ ਗੁਰ ਅਮਰ ਪੁਜ਼ਤ੍ਰ ਬਡ ਮੋਹਨ।
ਦੇਵ ਬਧੂ ਜਿਸੁ ਕਰਹਿਣ ਨ ਮੋਹਨ੩ ॥੨੪॥
ਸਿਰ ਤੇ ਨਗਨ ਰਹੈ ਅੁਨਮਜ਼ਤ੪।
ਰਿਦੇ ਗਾਨ ਦਿਢ ਚੇਤਨ ਸਜ਼ਤ।
ਕਬਿ ਜੁਗ ਹਾਥਨ੫ ਕਰਹਿ ਅਹਾਰੇ।
ਰਹੈ ਇਕਾਣਤ ਏਕ ਚੌਬਾਰੇ++ ॥੨੫॥
ਨਮ੍ਰਿ ਭਯੋ ਨਹਿਣ ਕਿਸਹਿ ਅਗਾਰੀ।
ਅਹੰਬ੍ਰਹਮ ਅੁਰ ਮਹਿਣ ਦਿਢ ਭਾਰੀ।
ਅਨੁਜ ਮੋਹਰੀ ਸੁਮਤਿ ਮਹਾਨੇ।
ਪਿਤਾ ਬਾਕ ਸਾਦਰ੬ ਜਿਨ ਮਾਨੇ ॥੨੬॥
ਦੋਹਰਾ: ਜਗ ਸਾਗਰ ਕੋ ਤਾਰਬੇ, ਸਗਰੀ ਸੰਗਤਿ ਪਾਰ।
ਭਯੋ ਮੋਹਿਰੀ੭ ਮੋਹਰੀ੮, ਠਾਨਿ ਮਹਾਂ ਅੁਪਕਾਰ ॥੨੭॥
ਚੌਪਈ: ਦੈ ਬਿੰਸਤ੯ ਸੰਮਤ ਹੈ ਇਕ ਰਸ।
ਪੰਚ ਮਾਸ ਅਰੁ ਦਿਵਸ ਇਕਾਦਸ਼।
੧ਤੁਜ਼ਲ।
+ਭਾਨੀ ਜੀ ਦੀ ਇਕ ਹੋਰ ਭੈਂ ਬੀ ਸੀ ਜਿਨ੍ਹਾਂ ਦਾ ਨਾਮ ਦਾਨੀ ਬੀਬੀ ਜੀ ਸੀ।
੨ਬਿਅੰਤ।
੩ਅਪਜ਼ਛਰਾਣ ਬੀ ਜਿਸ ਲ਼ ਮੋਹ ਨਹੀਣ ਸੀ ਸਕਦੀਆਣ।
੪ਮਸਤ।
੫ਦੁਹੀਣ ਹਥੀਣ।
++ ਇਹ ਚੁਬਾਰਾ ਹੁਣ ਤਕ ਗੋਇੰਦਵਾਲ ਵਿਚ ਹੈ।
੬ਸਹਿਤ ਆਦਰ।
੭ਆਗੂ।
੮ਨਾਮ ਗੁਰੂ ਜੀ ਦੇ ਛੋਟੇ ਬੇਟੇ ਦਾ।
੯ਬਾਈ ਸਾਲ।