Sri Gur Pratap Suraj Granth

Displaying Page 91 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੧੦੪

੧੩. ।ਸ਼ਾਹਜਹਾਂ ਨਗ਼ਰਬੰਦ। ਦਾਰਾ ਨਸਿਆ॥
੧੨ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੧੪
ਦੋਹਰਾ: ਮਚੋ ਜੰਗ ਭੀਖਨ ਮਹਾਂ,
ਤਬਿ ਹਾਂਡੇ ਰਾਠੌਰ੧।
ਪਰੇ ਨੁਰੰਗੇ ਸੈਨ ਪਰ,
ਰੌਰ ਮਚਾਇਵ ਦੌਰ ॥੧॥
ਚੌਪਈ: ਰਾਮਸਿੰਘ ਆਦਿਕ ਜੇ ਹਾਂਡੇ।
ਭਿਰੇ ਜੁਜ਼ਧ ਜਨੁ ਰਨ ਥੰਭ ਗਾਡੇ।
ਕਤਲ ਕਰਤਿ ਨੌਰੰਗ ਕੀ ਸੈਨਾ।
ਚਲੀ ਸਰੋਹੀ ਬਾਢ ਸੁ ਪੈਨਾ੨ ॥੨॥
ਨ੍ਰਿਭੈ ਬੀਰ ਡੋਲੇ ਰਣ ਮਾਂਹੂ।
ਖੇਲਹਿ ਗਨ ਚਾਚਰ੩ ਚਿਤ ਚਾਹੂ।
ਤੁਪਕੈਣ ਚਲਤਿ ਰੁਚਿਰ ਪਿਚਕਾਰੀ।
ਸ਼੍ਰੋਂਤਿ ਭਿਗਤਿ ਰੰਗ ਬਹੁ ਡਾਰੀ ॥੩॥
ਚਲਹਿ ਜਬੂਰਨਿ ਕੇ ਗਨ ਗੋਰੇ।
ਸੋ ਕੁਮਕੁਮੇਣ੪ ਲਰਤਿ* ਦੁਹੁ ਓਰੇ।
ਮਾਰ ਮਾਰ ਕਰਿ ਗੀਤਨਿ ਗਾਵਹਿ।
ਬਾਦਿਤ ਬਾਜਤਿ ਅੁਮਗ ਬਢਾਵਹਿ ॥੪॥
ਤਬਿ ਨੁਰੰਗ ਕੋ ਲਸ਼ਕਰ ਭਾਗਾ।
ਨਹੀਣ ਰਠੌਰਨਿ ਕੋ ਲਿਯ ਆਗਾ।
ਕਾਤੁਰ ਹੋਇ ਪੀਠ ਦਿਖਰਾਈ।
ਤਮਕ ਤੇ ਕੀ੫ ਸਹਿ ਨ ਸਕਾਈ ॥੫॥
ਛੋਰ ਲਾਜ ਭਾਜੇ ਜਬਿ ਹੇਰੇ।
ਨੌਰੰਗ ਪਹੁੰਚਿ ਤੋਪ ਗਨ ਨੇਰੇ।
ਭਰਿ ਬਰੂਦ ਛਰਰੇ ਛੁਟਵਾਏ।
ਦਈ ਦਲੇਰੀ ਸੁ ਦਿਲ ਬਧਾਏ ॥੬॥


੧ਰਾਜਪੂਤਾਂ ਦੀ ਜਾਤਿ ਹੈ।
੨ਤਿਜ਼ਖੀ ਧਾਰ ਵਾਲੀ।
੩ਹੌਲੀ।
੪ਲਾਖ ਯਾ ਕਾਗਤ ਦੇ ਗੁਲਾਲ ਨਾਲ ਭਰੇ ਖੋਲ
।ਅ: ਕੁਮਕੁਮਾ॥
*ਪਾ:-ਮੇਲਤਿ।
੫ਤੇਗ ਦੀ ਜੋਸ਼ ਭਰੀ ਮਾਰ।

Displaying Page 91 of 412 from Volume 9