Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੦੯
ਜਗ ਕਰਤਜ਼ਬ ਕਰੇ ਸ਼ੁਭ ਭਾਰੇ।
ਭਗਤਿ ਬਿਥਾਰਿ੧ ਅਨਿਕ ਜਨ ਤਾਰੇ ॥੪੦॥
ਬਿੰਸਤ ਚਤੁਰ ਬਰਖ ਨਵ ਮਾਸ।
ਇਕ ਦਿਨ ਅੂਪਰ ਸ਼੍ਰੀ ਸੁਖਰਾਸ੨।
ਗੁਰਤਾ ਲਹਿ ਸਰੀਰ ਕਅੁ ਧਾਰਾ।
ਪੁਨਹਿ ਚਹੋ ਸਚਖੰਡ ਸਿਧਾਰਾ ॥੪੧॥
ਦੋਹਰਾ: ਖੋੜਸ ਸਤ ਤ੍ਰੇਸਠ੩ ਅਧਿਕ,
ਜੇਸ਼ਟ੪ ਮਾਸ ਮਹਾਨ।
ਸੁਦੀ ਚੌਥ ਦਿਨ ਮਹਿਣ ਗੁਰੂ,
ਕੀਨ ਬਿਕੁੰਠ ਪਯਾਨ ॥੪੨॥
ਇਤ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸ਼੍ਰੀ ਗੁਰੂ ਪਰਨਾਲੀ੫ ਪ੍ਰਸੰਗ
ਬਰਨਨ ਨਾਮ ਸਪਤਮੋਣ ਅੰਸੂ ॥੭॥
੧ਵਿਸਤੀਰਨ ਕਰਕੇ।
੨ਸੁਖਾਂ ਦੀ ਖਾਨ।
੩-੧੬੬੩।
੪ਜੇਠ।
੫ਸ਼ਜਰਾ, ਬੰਸਾਵਲੀ।