Sri Gur Pratap Suraj Granth

Displaying Page 94 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੧੦੭

੧੪. ।ਗੌਰੇ ਦਾ ਤੁਰਕਾਣ ਨਾਲ ਯੁਜ਼ਧ॥
੧੩ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੧੫
ਦੋਹਰਾ: ਸ਼ਲਖ ਤੁਫੰਗਨਿ ਕੀ ਛੁਟੀ,
ਲਗੇ ਤੁਰਕ ਤਨ ਘਾਇ।
ਗਿਰੇ ਤੁਰੰਗਨਿ ਤੇ ਤੁਰਤ,
ਜੇ ਅਤਿ ਹੈਣ ਅਗੁਵਾਇ੧ ॥੧॥
ਭੁਜੰਗ ਛੰਦ: ਲਿਯੋ ਘੇਰ ਆਗੋ ਖਰੋ ਤਾਂਹਿ ਠੌਰੇ।
ਸਭੈ ਰੋਕਿ ਸਜ਼ਤ੍ਰ, ਬਡੇ ਬੀਰ ਗੌਰੇ।
ਭਯੋ ਦੂਰ ਕੋ ਪੰਥ ਚਾਲਯੋ ਬਹੀਰਾ।
ਗੁਰੂ ਓਰ ਕੋ, ਛੋਰਿ ਚਿੰਤਾ, ਸਧੀਰਾ੨ ॥੨॥
ਰਿਪੂ ਦੌਰਿ, ਜਾਣਹੀ ਦਿਸ਼ਾ ਕੋ ਚਲਤੇ੩।
ਤਿਤੈ ਘੇਰਿ ਆਗੈ ਤੁਫੰਗੈਣ ਹਨਤੇ੪।
ਨਹੀਣ ਜਾਨਿ ਦੀਨੇ ਬਹੀਰੰ ਪਿਛਾਰੀ।
ਰਚੋ ਜੰਗ ਭੀਮੰ ਰਿਸੇ ਸ਼ਸਤ੍ਰ ਧਾਰੀ ॥੩॥
ਕਰੇ ਤੇਜ ਤਾਜੀ ਧਰੇ ਹਾਥ ਨੇਜੇ।
ਪਰੋਏ ਪਰੇ* ਸੋ ਜਮੰਧਾਮ ਭੇਜੇ੫।
ਚਲੈਣ ਤੀਰ ਤੀਖੇ ਧਸੈਣ ਦੇਹ ਫੋਰੇਣ।
ਗਿਰੇ ਬੀਰ ਭੂਮੈਣ, ਫਿਰੈਣ ਛੂਛ ਘੋਰੇ ॥੪॥
ਕੜਾਕਾੜ ਬੰਦੂਕ ਛੁਜ਼ਟੀ ਕੜਜ਼ਕੈਣ।
ਭਏ ਘਾਵ ਜੋਧਾਨਿ ਤੇਗੇ ਸੜਜ਼ਕੈਣ।
ਮਿਲੈਣ ਬੀਰ, ਬਾਹੈਣ ਕਟੈਣ ਅੰਗ ਡਾਰੈਣ।
ਕਰੈਣ ਬੀਰ ਹੇਲਾ ਸੁ ਮਾਰੰ ਪੁਕਾਰੈਣ ॥੫॥
ਜਬੈ ਮਾਰ ਐਸੀ ਕਰੀ ਸੂਰ ਗੋਰੇ।
ਹਟੇ ਮੂੰਡ ਫੂਟੇ* ਪਿਖੇ ਤਾਂਹਿ ਠੌਰੇ।
ਪਰੇ ਘਾਵ ਖੈ ਕੇ ਕਿਤੇ ਪਾਨਿ ਜਾਚੇਣ।
ਭਕਾਭਜ਼ਕ ਲੋਹੂ ਚਲੈ ਧੂਲ ਰਾਚੇ ॥੬॥

੧ਮੂਹਰਲੇ।
੨ਵਹੀਰ (ਤੁਰਕ ਦਲ ਤੋਣ) ਦੂਰ ਹੋ ਕੇ ਗੁਰੂ ਜੀ ਦੀ ਤਰਫ ਵਾਲੇ ਰਸਤੇ ਤੇ ਚਜ਼ਲ ਪਿਆ, ਚਿੰਤਾ ਛਜ਼ਡ ਕੇ,
ਧੀਰਜ ਨਾਲ।
੩(ਜਿਸ) ਤਰਫ ਲ਼ (ਵਹੀਰ) ਜਾਣਦਾ ਸੀ।
੪(ਗੌਰੇ ਹੁਰੀਣ) ਬੰਦੂਕਾਣ ਮਾਰਦੇ।
*ਪਾ:-ਬਰੇ = ਵੜਿਆਣ ਵਾਣੂ।
੫(ਜੋ) ਪਰੋਏ ਗਏ......। (ਅ) ਪਰੋਕੇ ਪਰੇ (ਦੂਰ ਸਜ਼ਟੇ ਤੇ) ਜਮ ਧਾਮ ਲ਼ ਭੇਜੇ।
*ਪਾ:-ਮੂਢ ਖੋਟੇ।

Displaying Page 94 of 376 from Volume 10