Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੧੦੭
੧੪. ।ਕਾਲੇ ਖਾਂ ਨੇ ਬੀੜਾ ਚੁਜ਼ਕਿਆ॥
੧੩ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੧੫
ਦੋਹਰਾ: ਦੇਖਿ ਦੂਰ ਤੇ ਸ਼ਾਹੁ ਕੋ, ਨਿਵ ਨਿਵ ਕਰਤਿ ਸਲਾਮ।
ਅਜ਼ਗ੍ਰ ਜਾਇ ਠਾਂਢੋ ਭਯੋ, ਜਿਹ ਠਾਂ ਸਭਾ ਤਮਾਮ ॥੧॥
ਚੌਪਈ: ਸੁੰਦਰ ਡੀਲ ਬਿਲਦ ਨਿਹਾਰਾ।
ਬਾਹੁ ਬਿਸਾਲ ਬਡੇ ਬਲਵਾਰਾ।
ਹਗ਼ਰਤ ਮੁਦਤਿ ਭਨੀ ਤਬਿ ਬਾਨੀ।
ਤੈਣ ਕਿਮ ਕੀਨਿ ਪੁਕਾਰ ਮਹਾਨੀ? ॥੨॥
ਕਾ ਤੁਮ ਛੀਨੋ ਕੈ ਕਿਨ ਮਾਰਾ?
ਹੈ ਅਸ ਕੌਨ ਦਿਯੋ ਦੁਖਭਾਰਾ?
ਸੁਨਿ ਪੈਣਦੇ ਕਰ ਜੋਰਿ ਬਖਾਨਾ।
ਹਰਿ ਗੁਵਿੰਦ ਮਮ ਸ਼ਜ਼ਤ੍ਰ ਮਹਾਨਾ ॥੩॥
ਕਰਤਿ ਚਾਕਰੀ ਰਿਪੁ ਬਹੁ ਹਨੇ।
ਠਾਂਨਤਿ ਜੰਗ ਕੀਨਿ ਬਲ ਘਨੇ।
ਮਮ ਬਾਹਨ ਕੇ ਹੋਇ ਅਲਬ।
ਤੁਮਰੇ ਲਸ਼ਕਰ ਹਨੇ ਕਦੰਬ ॥੪॥
ਬਡੀ ਬਡੀ ਮੈਣ ਜੋਖੌਣ ਖਾਇ੧।
ਲਈ ਫਤੇ ਬਹੁ ਜਸੁ ਅੁਪਜਾਇ।
ਤਿਸ ਕੋ ਇਹ ਇਨਾਮੁ ਮੁਝ ਦੀਨੋ।
ਆਯੁਧ ਬਸਤ੍ਰ ਛੀਨ ਕਰਿ ਲੀਨੋ ॥੫॥
ਜਾਟ ਗਵਾਰਨਿ ਤੇ ਮਰਿਵਾਯੋ।
ਤੁਮਰੋ ਤ੍ਰਾਸ ਤਨਕ ਨਹਿ ਪਾਯੋ।
ਜਬਿ ਰਾਵਰ ਕੀ ਦਈ ਦੁਹਾਈ।
ਸੁਨਿ ਬਹੁਤੀ ਤਬਿ ਮਾਰ ਕਰਾਈ ॥੬॥
ਜਿਤਿਕ ਚਮੂੰ ਗੁਰ ਕੇ ਸੰਗ ਰਹੈ।
ਮਮ ਸਮ ਅਪਰ ਨ ਬਲ ਮੈਣ ਅਹੈ।
ਸੁਨਤਿ ਕੁਤਬਖਾਂ ਕਹਤਿ ਬਨਾਇ।
ਇਸ ਕੋ ਨਾਮ ਰਹੋ ਬਿਦਤਾਇ ॥੭॥
ਰਣ ਮਹਿ ਪ੍ਰਾਕ੍ਰਮ ਕਰੇ ਬਡੇਰੇ।
ਖੜਗ ਖਤੰਗਨਿ ਹਤੇ ਘਨੇਰੇ।
ਅਬਿ ਹਗ਼ੂਰ! ਇਸ ਡੀਲ ਨਿਹਾਰਹੁ।
੧ਖਤਰੇ ਵਿਚ ਪੈ ਕੇ ।ਪੰ: ਜੋਖੋਣ = ਬੜੇ ਕਸ਼ਟ ਯਾ ਵਿਪਤਾ ਦੇ ਹੋਨ ਦੀ ਸੰਭਾਵਨਾ, ਖਤਰਾ॥