Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੧੦੮
੧੩. ।ਬਰਾਤ ਦਾ ਢੁਕਾਅੁ॥
੧੨ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੧੪
ਦੋਹਰਾ: ਇਤ ਤੇ ਸਹਿਤ ਬਰਾਤ ਗੁਰ ਲਵਪੁਰਿ ਤੇ ਅਸ ਕੋਸ।
ਟਿਕੇ, ਸਕਲ ਤਾਰੀ ਕਰੀ ਨੇਗ ਲਾਗ ਕੇ ਜੋਸ੧ ॥੧॥
ਪਾਧੜੀ ਛੰਦ: ਜੇ ਬ੍ਰਿਧ ਮਸੰਦ ਤਿਨ ਕੋ ਹਕਾਰਿ।
ਧਨ ਦੀਨਿ ਤਿਨਹੁ ਥਾਤੀਨ ਡਾਰਿ੨।
ਕਰਤੇ ਚਲੇਹੁ ਬਰਖਾ ਬਿਲਦ।
ਜਿਮ ਮੇਘ ਅੁਨਵਿ ਬਰਖਾਇ ਬੁੰਦ੩ ॥੨॥
ਜਬਿ ਸੁਨੇ ਅਗਾਅੂ ਲੈਨਿ ਆਇ।
ਧੁਨਿ ਅੁਠੀ ਅਧਿਕ ਬਾਦਿਤ ਬਜਾਇ।
ਤਬਿ ਮਿਲਿਨਿ ਹੇਤੁ ਸਾਮੀਪ ਆਨਿ।
ਮਾਤੁਲ ਕ੍ਰਿਪਾਲ ਇਤ ਸਾਵਧਾਨ ॥੩॥
ਛੂਟੇ ਨਿਸ਼ਾਨ ਅਗਵਾਨ ਜਾਤਿ।
ਜਿਨ ਗ਼ਰੀ ਲਾਗ ਬਹੁ ਰੰਗ ਭਾਂਤਿ।
ਦਹਿ ਦਿਸ਼ਿਨਿ ਮੇਲ ਇਸ ਰੀਤ ਕੀਨਿ।
ਜਨੁ ਘੋਖ ਘੋਖ ਘਨ ਮਿਲਤਿ ਪੀਨ੪ ॥੪॥
ਵਾਹਿਨ ਭਜਾਇ ਵਾਹਨ ਅੁਡਾਇ੫।
ਮਿਲਿ ਆਪ ਮਾਂਹਿ ਆਨਦ ਅੁਪਾਇ।
ਜਨੁ ਨਦੀ ਹਰਖ ਕੀ ਅੁਮਡ ਦੋਇ।
ਹੁਇ ਸੰਗਮ, ਅੰਗ ਅੁਮੰਗ ਸੋਇ੬ ॥੫॥
ਗਨ ਵਸਤੁ ਅਜ਼ਗ੍ਰ ਗੁਰ ਕੇ ਟਿਕਾਇ।
ਸਭਿ ਪਰੇ ਪਾਇ ਚਿਤ ਚਾਇ ਚਾਇ।
ਬਹੁ ਬਿਨੈ ਭਨੀ ਸਭਿ ਹਾਥ ਬੰਦਿ।
ਹਮ ਅਲਪ ਲਘੂ, ਤੁਮ ਬਡ ਬਿਲਦ੭ ॥੬॥
ਨਿਜ ਦਾਸਿ ਜਾਨਿ ਪਤ ਲੇਹੁ ਰਾਖਿ।
ਅਬਿ ਕ੍ਰਿਪਾ ਕਰੀ ਪੂਰਨ ਭਿਲਾਖ।
੧ਲਾਗੀਆਣ ਦੇ ਜੀ ਵਿਚ ਲਾਗ ਲੈਂ ਦਾ ਚਾਅੁ (= ਜੋਸ਼) ਸੀ। (ਅ) ਨੇਗ ਲਾਗਕੇ ਜੋ ਸ = ਲਾਗੀਆਣ ਦੇ ਲਾਗ
ਜੋ ਸਨ ਅੁਹਨਾਂ ਦੇ ਦੇਣੇ ਦੀ ਤਾਰੀ ਕੀਤੀ।
੨ਥੈਲੀਆਣ ਵਿਚ ਪਾਕੇ।
੩ਬੂੰਦਾਂ, ਕਂੀਆਣ।
੪ਮਾਨੋਣ ਵਡੇ ਬਜ਼ਦਲ ਗਜ਼ਜ ਗਜ਼ਜ ਕੇ ਮਿਲ ਰਹੇ ਹਨ।
੫ਸਵਾਰੀਆਣ ਭਜਾਅੁਣਦੇ ਹਨ ਤੇ ਬਾਹਾਂ ਅੁਲਾਰਦੇ ਹਨ।
੬ਮਾਨੋਣ ਖੁਸ਼ੀ ਦੀਆਣ ਦੋ ਨਦੀਆਣ ਦਾ ਅੁਮੰਡ ਕੇ ਮਿਲਾਪ ਹੁੰਦਾ ਹੈ, ਜਿਨ੍ਹਾਂ ਦੇ ਅੰਗਾਂ ਵਿਚ ਚਾਅੁ (ਭਰਿਆ ਹੈ)।
੭ਵਡਿਆਣ ਤੋਣ ਵਜ਼ਡੇ।