Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੧੧
ਚੇਤ ਪੰਚਮੀ ਸ਼ੁਦੀ ਕ੍ਰਿਪਾਲ।
ਸਜ਼ਚਖੰਡ ਕੋ ਤਬਹਿ ਪਧਾਰੇ।
ਸ਼੍ਰੀ ਹਰਿਖਾਇ ਤਖਤ ਬੈਠਾਰੇ ॥੬॥
ਸ਼੍ਰੀ ਬਾਬਾ ਗੁਰਦਿਜ਼ਤਾ ਰੂਪ੧।
ਬਾਹੀ ਨੇਤੀ੨++ ਨਾਮ ਅਨੂਪ।
ਦੈ ਸੁਤ ਇਨ ਤੇ ਅੁਤਪਤਿ ਹੋਏ।
ਸ਼੍ਰੀ ਹਰਿਰਾਇ, ਧੀਰ ਮਲ ਦੋਏ ॥੭॥
ਟਿਕੋ ਪਿਤਾਮੇ੩ ਤੇ ਗੁਰ ਪੋਤਾ।
ਦੀਨ ਦੁਨੀ ਥਣਭਿ ਭਾਰ ਖਲੋਤਾ।
ਕੀਰਤ ਪੁਰਿ ਮਹਿਣ ਜਨਮੁ ਭਯੋ ਹੈ।
ਸ਼੍ਰੀ ਹਰਿਰਾਇ ਗੁਰ ਸੁ ਥਿਯੋ ਹੈ ॥੮॥
ਬਹੁ ਦਾਸਨ ਕੋ ਕਰਿ ਬਖਸ਼ੀਸ਼।
ਹੁਤੇ ਰੰਕ੪ ਜੇ ਭਏ ਮਹੀਸ਼੫।
ਬਾਹੀ ਮਹਿਲਾ ਅਸ਼ਟ*+ ਮਹਾਨੀ।
ਕਿਸ਼ਨ ਕੁਇਰ, ਕੋਟਿ ਕਜ਼ਲਾਨੀ ॥੯॥
ਤੋਖੀ, ਅਪਰ ਅਨੋਖੀ ਨੀਕੀ੬।
ਰਾਮ ਕੁਇਰ*, ਅਰੁ ਨਾਮ ਲਡੀਕੀ।
ਸਪਤਮਿ ਹੈ ਸ਼੍ਰੀ ਪ੍ਰੇਮ ਕੁਮਾਰੀ।
ਅਸ਼ਟਮ ਚੰਦ ਕੁਇਰ ਸੁਖਕਾਰੀ+ ॥੧੦॥
ਦੈ ਸੁਤ ਸ਼੍ਰੀ ਹਰਿਰਾਇ ਅੁਪਾਏ।
ਰਾਮਰਾਇ ਹਰਕ੍ਰਿਸ਼ਨ ਸੁਹਾਏ।
ਜੁਗ੭ ਜਨਮੇ ਕੀਰਤਿਪੁਰਿ ਮਾਂਹੀ।
੧ਰੂਪਵਾਨ = ਸੁੰਦਰ।
੨ਨਾਮ ਹੈ ਬੀਬੀ ਦਾ।
++ ਪਾ:-ਨਤੀ।
੩ਦਾਦੇ ਤੋਣ।
੪ਕੰਗਾਲ।
੫ਰਾਜੇ।
*+ ਇਹ ਗੇਂਤੀ ਬੀ ਲਤ ਹੈ, ਵਿਸ਼ੇਸ਼ ਦੇਖੋ ਸ਼੍ਰੀ ਗੁਰੂ ਹਰਿਰਾਇ ਜੀ ਦੇ ਪ੍ਰਸੰਗ ਵਿਚ ਰਾਸ ੧੦ ਅੰਸੂ ੧੩
ਅੰਕ ੯ ਤੇ ਰਾਸ ੪ ਅੰਸੂ ੨੭ ਅੰਕ ੪੬ ਦੀ ਹੇਠਲੀ ਟੂਕ।
੬ਸ੍ਰੇਸ਼ਟ।
*ਪਾ:-ਚੰਦ ਕੁਇਰ, ਜੋ ਅਸ਼ੁਧ ਜਾਪਦਾ ਹੈ।
+ ਪਾ:-ਸੁਖਿਆਰੀ।
੭ਦੋਵੇਣ।