Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੧੦੯
੧੨. ।ਤੋਤਾ, ਤਿਲੋਕਾ, ਅਨਤਾ, ਨਿਹਾਲੂ ਬਜ਼ਧ॥
੧੧ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੧੩
ਦੋਹਰਾ: ਦੁਹਿਦਿਸ਼ਿ ਤੇ ਗੁਰ ਦਲ ਪਰੋ, ਭਈ ਤੁਫੰਗਨਿ ਮਾਰਿ।
ਗਿਰੇ ਬੀਰ ਸੰਗ੍ਰਾਮ ਮਹਿ, ਭਾਗੇ ਕਿਤਿਕ ਸੁਮਾਰਿ੧ ॥੧॥
ਚੌਪਈ: ਸ਼੍ਰੀ ਹਰਿ ਗੋਵਿੰਦ ਕੇ ਬਡ ਜੋਧਾ।
ਕਰੀ ਲਥੇਰ ਪਥੇਰ ਸੁ ਕ੍ਰੋਧਾ।
ਅੁਜ਼ਦੋ, ਦਾਅੂ, ਦੋਇ ਹਰੀ ਕੇ।
ਅਮੀਆਣ, ਹੇਹਰ ਮੁਜ਼ਖ ਅਨੀ ਕੇ੨ ॥੨॥
ਰਿੰਧਾਵਾ ਮੁਹਰੂ ਬਡ ਬੀਰ।
ਮੋਹਨ ਅਪਰ ਗੁਪਾਲਾ ਧੀਰ।
ਜੈਤਾ, ਤੋਤਾ, ਕਿਸ਼ਨ, ਨਿਹਾਲੂ।
ਨਾਮ ਪਿਰਾਗਾ ਸੂਰ ਬਿਸਾਲੂ ॥੩॥
ਤਖਤੂ, ਦਯਾਲ, ਤਿਲੋਕਾ, ਧੀਰਾ।
ਦੇਵੀ ਦਾਸ, ਅਨਤਾ, ਹੀਰਾ।
ਪੈੜਾ ਆਦਿਕ ਕੌਨ ਗਨੀਜਹਿ।
ਗੁਰ ਸੈਨਾ ਕੇ ਮੁਜ਼ਖਿ ਜਨੀਜਹਿ ॥੪॥
ਜਾਤੀ ਮਲਕ ਬਿਜ਼ਪ੍ਰ ਬਡਿ ਜੋਧਾ।
ਸੋਢੀ ਬੰਸ ਸਭਿਨਿ ਕੋ ਪ੍ਰੋਧਾ੩।
ਜੇਠਾ, ਬਿਧੀਚੰਦ ਬਲਵੰਤਾ।
ਪੈਣਦੇ ਖਾਨ ਬੀਰ ਅਤਿਯੰਤਾ ॥੫॥
ਬਾਬਕ ਨਾਮ ਰਬਾਬੀ ਪਾਸ*।
ਆਯੁਧ ਬਿਜ਼ਦਾ ਕੋ ਅਜ਼ਭਾਸ।
ਇਹ ਤਿਹ ਸਮੈਣ ਭਏ ਰੰਗ ਰਜ਼ਤੇ।
ਚਲੀ ਕ੍ਰਿਪਾਨੈ ਰਿਸ ਭਰਿ ਤਜ਼ਤੇ ॥੬॥
ਅੁਤ ਲੁਤਫੁਜ਼ਲਹਿ ਖਾਨ੪ ਬਹਾਦਰ।
ਸ਼ਾਹਜਹਾਂ ਰਾਖਹਿ ਜਿਸ ਆਦਰ।
ਪੁਨ ਇਸਮਾਇਲ ਖਾਨ ਚਮੂੰਪਤਿ।
ਜੋ ਜਾਨਤਿ ਹੈ ਜੁਜ਼ਧ ਕਰਨਿ ਅਤਿ ॥੭॥
੧ਗ਼ਖਮੀ ਹੋਕੇ।
੨ਸੈਨਾਂ ਦੇ ਮੁਖੀ।
੩ਪ੍ਰੋਹਿਤ।
*ਗੁਰੂ ਜੀ ਦੀ ਕਰਨੀ ਵਲ ਤਜ਼ਕੋ ਪ੍ਰੋਹਤਾਂ, ਬ੍ਰਾਹਮਣਾਂ ਤੇ ਰਬਾਬੀਆਣ ਤਜ਼ਕ ਲ਼ ਯਜ਼ਧੇ ਬਣਾ ਲਿਆ।
੪ਅੁਸ ਤਰਫ ਲੁਤਫ ਅੁਜ਼ਲਾ ਖਾਨ।