Sri Gur Pratap Suraj Granth

Displaying Page 98 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੧੧੧

੧੪. ।ਦਾਰੇ ਦਾ ਸ਼ੌਕ ਨਾਮਾ॥
੧੩ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੧੫
ਦੋਹਰਾ: ਪ੍ਰਥਮੈ ਦਾਰਸ਼ਕੋਹ ਕੋ,
ਦੇਅੁਣ ਪ੍ਰਸੰਗ ਸੁਨਾਇ।
ਲਿਖੋ ਪਠੋ ਤ ਸੁਧ ਲਈ,
ਜਿਸ ਬਿਧਿ ਸ਼੍ਰੀ ਹਰਿ ਰਾਇ ॥੧॥
ਚੌਪਈ: ਦਾਰਸ਼ਕੋਹ ਮਹਾਂ ਸਤਿਸੰਗੀ।
ਪਰਮੇਸ਼ੁਰ ਪਦ ਪ੍ਰੀਤਿ ਅੁਮੰਗੀ।
ਮੀਆਣ ਮੀਰ ਪੀਰ ਇਕ ਪੂਰੋ।
ਆਤਮਗਾਨ ਲਹੇ ਮਨ ਰੂਰੋ ॥੨॥
ਤਿਸ ਕੋ ਖਾਦਮ੧ ਦਾਰਸ਼ਕੋਹੁ।
ਬ੍ਰਹਮ ਗਾਨ ਅਭਿਲਾਖੀ ਹੋਹੁ।
ਕਰੀ ਪੀਰ ਨੇ ਕ੍ਰਿਪਾ ਸੁਨਾਇਵ।
ਰੂਪ ਆਤਮਾ ਕੇਰਿ ਜਨਾਇਵ ॥੩॥
ਪਤਿਸ਼ਾਹਿਤ ਮਹਿ ਰੀਤਿ ਫਕੀਰੀ।
ਮਿਹਰ ਪੀਰ ਕੀ ਮੀਰੀ ਪੀਰੀ।
ਕਰਹਿ ਬਿਚਾਰਨ ਨਿਸ ਦਿਨ ਆਤਮ।
ਮਿਲਿ ਸੰਤਨਿ ਖੋਜਹਿ ਪਰਮਾਤਮ ॥੪॥
ਜਹਿ ਕਹਿ ਅੁਜ਼ਤਮ ਸੁਨਿ ਕੈ ਸੰਤ।
ਕਰਹਿ ਮੇਲ, ਚਰਚਾ ਭਗਵੰਤ।
ਪਿਤ ਨੇ ਕਹਿ ਬਹੁ ਬਾਰ ਸੁਨਾਵਾ।
ਬਰਿਆਈ੨ ਕਰਿ ਤਖਤ ਬਿਠਾਵਾ ॥੫॥
ਤਅੂ ਮੇਲ ਸੰਤਨਿ ਸੋਣ ਰਾਖੈ।
ਬ੍ਰਹਮਗਾਨ ਨਿਸ਼ਚੈ ਅਭਿਲਾਖੈ।
ਮੀਆਣ ਮੀਰ ਨਿਕਟਿ ਇਕ ਦਿਨ ਮੈਣ।
ਬੈਠੋ ਹੁਤੋ ਪ੍ਰੇਮ ਬਹੁ ਮਨ ਮੈਣ ॥੬॥
ਅਪਰ ਸੰਤ ਕੇਤਿਕ ਤਹਿ ਬੈਸੇ।
ਚਰਚਾ ਕਰਹਿ ਗਾਨ ਲਰਿ ਜੈਸੇ।
ਕਰੀ ਬਾਰਤਾ ਕਾਹੂੰ ਸੰਤ।
ਸ਼੍ਰੀ ਨਾਨਕ ਸਤਿਗੁਰ ਭਗਵੰਤ ॥੭॥


੧ਮੁਰੀਦ।
੨ਜੋਰੋ ਜੋਰੀ।

Displaying Page 98 of 412 from Volume 9