Sri Nanak Prakash

Displaying Page 1008 of 1267 from Volume 1

੧੦੩੭

੫੭. ਗੁਰਚਰਣ ਮੰਗਲ ਮਜ਼ਕੇ ਜਾਣਾ॥

{੧੮ ਟਾਪੂਆਣ ਦੇ ਰਾਜੇ} ॥੬..॥
{ਤੁਸੀਣ ਕੌਂ ਹੋ? ਦਾ ਅੁਤਰ} ॥੨੮..॥
{ਬਹਾਵਲਦੀਨ} ॥੩੧॥
{ਤਿੰਨ ਪ੍ਰਕਾਰ ਦਾ ਪੜ੍ਹਨਾ} ॥੩੩..॥
ਦੋਹਰਾ: ਸ਼੍ਰੀ ਗੁਰ ਚਰਨ ਤਰੋਵਰੰ, ਸੀਤਲ ਸੁੰਦਰ ਛਾਇ
ਮ੍ਰਿਗ ਮਨ ਬਿਸ਼ਯਾਤਪ ਤਪੋ ਹੈ, ਸੁਖਿ ਤਹਾਂ ਟਿਕਾਇ ॥੧॥
ਤਰੋਵਰੰ=ਕਲਪ ਬ੍ਰਿਜ਼ਛ ਸੰਸ: ਤਰੁਵਰੁ:॥
ਬਿਸ਼ਯਾਤਪ=ਬਿਖਯਆਤਪ ਸੰਸ: ਵਿਯ=ਵਿਸ਼ੇ॥ ਆਤਪ=ਧੁਜ਼ਪ ਵਿਸ਼ਯਾਂ ਦੀ ਧੁਜ਼ਪ॥
ਅਰਥ: ਸ਼੍ਰੀ ਗੁਰੂ ਜੀ ਦੇ ਚਰਨ ਕਲਪ ਬ੍ਰਿਜ਼ਛ (ਸਮਾਨ) ਹਨ, (ਜਿਸ ਦੀ) ਛਾਯਾ ਠਢੀ ਤੇ
ਸੁਹਣੀ ਹੈ, ਵਿਸ਼ਯ (ਰੂਪੀ) ਧੁਜ਼ਪ (ਨਾਲ) ਤਪਿਆ ਹੋਯਾ ਮ੍ਰਿਗ (ਰੂਪੀ) ਮਨ (ਜੇ
ਅੁਥੇ ਇਸਦੀ ਛਾਵੇਣ) ਟਿਕ ਜਾਵੇ ਤਾਂ ਸੁਖੀ ਹੋ ਜਾਣਦਾ ਹੈ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸੁਨਹੁ ਗੁਰੂ ਅੰਗਦ ਜੀ ਕਥਾ
ਭਈ ਜਥਾ ਅੁਚਰੋਣ ਪੁਨ ਤਥਾ
ਕਵਲਨੈਨ ਕੋ ਦੀਨੋ ਗਾਨਾ
ਆਤਮ ਅੰਤਰ ਵਹਿਰ ਦਿਖਾਨਾ ॥੨॥
ਜੋਣ ਅਕਾਸ਼ ਪੂਰਨ ਸਭਿ ਥਾਈਣ
ਅਸ ਦਿਖਾਇ ਕਰਿ ਚਲੇ ਗੁਸਾਈਣ
ਮੰਦ ਮੰਦ ਮਗ ਸੁੰਦਰ ਚਾਲੀ
ਚਲੇ ਜਾਤਿ ਗਤਿ ਦੇਣ ਜੁ ਸੁਖਾਲੀ੧ ॥੩॥
ਪੰਥ੨ ਬਿਖੈ ਬੋਲੋ ਮਰਦਾਨਾ
ਇਹ ਥੋ ਰਾਜਨ ਰਾਜ ਮਹਾਨਾ
ਜਾਣਹਿ ਪਾਸ ਐਸ਼ਰਜ ਬਿਸਾਲਾ
ਮਾਨਹਿਣ ਆਨ ਸਰਬ ਭੂਪਾਲਾ ॥੪॥
ਅਹੇ ਅਠਾਰਹਿਣ ਟਾਪੂ ਜੇਤੇ
ਤਿਨ ਮਹਿਣ ਰਾਜ ਕਰਹਿਣ ਨ੍ਰਿਪ ਤੇਤੇ
ਸਭਿਹਿਨਿ ਕੇ ਮੁਝ ਨਾਮ ਸੁਨਾਵੋ
ਦੇਸ਼ ਅਪਰ ਚਲਿ ਬਹੁਰ ਦਿਖਾਵੋ ॥੫॥
ਸੁਨਿ ਕਰਿ ਬੋਲੇ ਦੀਨ ਦਯਾਲਾ
ਪ੍ਰਿਥਮ ਹੁਤੋ -ਚਖਕੌਲ੧- ਬਿਸਾਲਾ੨


੧ਸੁਖਜ਼ਲੀ ਮੁਕਤੀ ਦੇਣ ਹਾਰੇ
੨ਰਾਹ

Displaying Page 1008 of 1267 from Volume 1