Sri Nanak Prakash
੧੩੦
ਭਾਵ: ਭਵ ਬੰਧਨ ਹਨ ਓਹ ਰੁਕਾਵਟਾਂ ਜੋ ਸਾਈਣ ਵਜ਼ਲ ਲਗਣ ਨਹੀਣ ਦੇਣਦੀਆਣ ਅੁਨ੍ਹਾਂ ਦਾ
ਮੂਲ ਹੈ, ਹਅੁਮੈਣ ਹਅੁਮੈਣ ਬੀਮਾਰੀ ਹੈ ਸਤਿਗੁਰ ਜੀ ਨੇ ਦਜ਼ਸਿਆ ਹੈ ਕਿ ਹਅੁਮੈਣ
ਮਹਾਨ ਰੋਗ ਹੈ ਯਥਾ:- ਹਅੁਮੈ ਦੀਰਘ ਰੋਗੁ ਹੈ ਆਸਾ ਵਾਰ ਮ: ੧ ਅੁਸ ਰੋਗ ਲ਼ ਦੂਰ
ਕਰਨ ਵਾਲੀ ਦਵਾਈ ਵਾਹਿਗੁਰੂ ਨਾਮ ਹੈ ਯਥਾ:-
ਦਾਰੂ ਭੀ ਇਸੁ ਮਾਹਿ ॥
ਕਿਰਪਾ ਕਰੇ ਜਿ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥ ਆਸਾ ਵਾਰ ਮ: ੧॥
ਨਾਮ ਦੀ ਕਮਾਈ ਨਾਲ ਹਅੁਮੈ ਰੋਗ ਦੂਰ ਹੁੰਦਾ ਹੈ
ਜਿਹੜਾ ਨਾਮ ਲ਼ ਚਾਰ ਪ੍ਰਕਾਰ ਦੀ ਔਖਧੀ ਲਿਖਿਆ ਹੈ, ਅੁਸ ਦੀ ਵੀਚਾਰ ਏਹ ਹੈ:-
੧. ਸ਼ੋਧਨ: ਮਨ ਦਾ ਇਕ ਵਿਕਾਰ ਹੈ ਮੈਲ=ਪਾਪਾਂ ਵਲ ਰੁਚੀ, ਇਸ ਲ਼ ਨਾਮ ਸਿਮਰਣ
ਦੂਰ ਕਰ ਦੇਣਦਾ ਹੈ ਯਥਾ ਗੁਰਵਾਕ:-
ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ
੨. ਸ਼ਮਨ: ਮਨ ਦਾ ਇਕ ਵਿਕਾਰ ਹੈ, ਵਿਕਸ਼ੇਪ=ਖਿੰਡੇ ਰਹਿਂਾ ਇਸ ਰੋਗ ਲ਼ ਨਾਮ
ਸਿਮਰਣ ਟਿਕਾਅੁ ਬਖਸ਼ਦਾ ਹੈ ਯਥਾ ਗੁਰਵਾਕ:-
ਮਨੁ ਪਰਬੋਧਹੁ ਹਰਿਕੈ ਨਾਇ ॥ ਦਹਦਿਸਿ ਧਾਵਤ ਆਵੈ ਠਾਇ ॥ ਗਅੁ: ਸੁਖ. ਮ: ੫
੩. ਆਕਰਖਂ: ਮਨ ਦੀ ਇਕ ਬੀਮਾਰੀ ਹੈ-ਵਿਸ਼ਾਸ਼ਕਤੀ=ਇੰਦ੍ਰਿਆਣ ਦੇ ਭੋਗ ਰਸਾਂ ਵਿਚ
ਆਸ਼ਕਤ ਹੋਣਾ ਨਾਮ ਸਿਮਰਣ ਨਾਲ ਮਨ ਦਿੰਦ੍ਰੈ-ਭੋਗਾਂ ਤੋਣ ਅੁਪ੍ਰਾਮ ਹੋ
ਮਾਨੋਣ ਲਘਨ ਕਰਦਾ ਹੈ ਯਥਾ ਗੁਰਵਾਕ:-
ਜਾਸੁ ਜਪਤ ਵਸਿ ਆਵਹਿ ਪੰਚਾ ॥ ਗਅੁ: ਮ: ੫
੪. ਪੋਸ਼ਟਕ: ਮਨ ਦੈਵੀ ਗੁਣਾਂ ਦੇ ਧਾਵਨ ਤੋਣ ਕਮਗ਼ੋਰ ਤੇ ਦ੍ਰਿਸ਼ਟਾ ਪਦ ਵਿਚ ਸਿਜ਼ਧਾ ਖੜਾ
ਹੋ ਪਰਮਾਤਮਾ ਨਾਲ ਸਦਾ ਲਗੇ ਰਹਿਂ ਤੋਣ ਨਿਤਾਂਾ ਹੈ ਨਾਮ ਸਿਮਰਣ
ਨਾਲ ਦੈਵੀ ਗੁਣ ਸੁਤੇ ਸਿਜ਼ਧ ਆ ਟਿਕਦੇ ਹਨ ਅਰ ਦ੍ਰਿਸ਼ਟਾ ਪਦ ਵਿਚ
ਖੜੋਨਾ ਤੇ ਸਾਈਣ ਮੇਲ ਵਿਚ ਲਗਾਅੁ ਅਰਥਾਤ ਕਮਲ ਪ੍ਰਕਾਸ਼ ਪ੍ਰਾਪਤ ਹੋ
ਜਾਣਦਾ ਹੈ ਯਥਾ ਗੁਰਵਾਕ:-
ਖੇਮ ਸਾਂਤਿ ਰਿਧਿ ਨਵ ਨਿਧਿ ॥ ਬੁਧਿ ਗਿਆਨੁ ਸਰਬ ਤਹ ਸਿਧਿ ॥
ਬਿਦਿਆ ਤਪੁ ਜੋਗੁ ਪ੍ਰਭ ਧਿਆਨੁ ॥ ਗਿਆਨੁ ਸ੍ਰੇਸਟ ਅੂਤਮ ਇਸਨਾਨੁ ॥
ਚਾਰਿ ਪਦਾਰਥ ਕਮਲ ਪ੍ਰਗਾਸ ॥ ਸਭ ਕੈ ਮਧਿ ਸਗਲ ਤੇ ਅੁਦਾਸ ॥
ਸੁੰਦਰੁ ਚਤੁਰੁ ਤਤ ਕਾ ਬੇਤਾ ॥ ਸਮਦਰਸੀ ਏਕ ਦ੍ਰਿਸਟੇਤਾ ॥
ਇਹ ਫਲ ਤਿਸੁ ਜਨ ਕੈ ਮੁਖਿ ਭਨੇ ॥ ਗੁਰ ਨਾਨਕ ਨਾਮ ਬਚਨ ਮਨਿ ਸੁਨੇ ॥੬॥
ਗਅੁ: ਸੁਖ: ਮ: ੫
ਚੌਪਈ: ਜੇ ਭਵ ਸਾਵਜ ਕਰਹਿਣ ਅਤੰਕਾ
ਨਾਮੁ ਕੇਹਰੀ ਤਕਹਿਣ ਸੁ ਅੰਕਾ
ਜੇ ਨਰ ਗ੍ਰਸੇ ਕਲੂਖ ਅਹੇਸ਼ਾ*
ਜਾਹਿਣ ਸ਼ਰਨ ਸੋ ਨਾਮ ਖਗੇਸ਼ਾ ॥੭੬॥
ਸਾਵਜ=ਸਾਮਜ-ਹਾਥੀ
ਸਾਵਕ=ਹਾਥੀ ਦਾ ਬਜ਼ਚਾ ਕਿਸੇ ਜਾਨਵਰ ਦਾ ਬਜ਼ਚਾ
*ਪਾਠਾਂਤ੍ਰ-ਜੇ ਨਰ ਗ੍ਰਾਸੇ ਕਲੁਖ ਅਹੇਸ਼ਾ-ਬੀ ਹੈ