Sri Nanak Prakash
੧੦੮੩
੬੦. ਗੁਰਚਰਨ ਮੰਗਲ ਸੁਮੇਰ ਤੇ ਗੋਰਖ, ਮਛਿੰਦ੍ਰ, ਲਹੁਰੀਪਾ ਨਾਲ ਚਰਚਾ॥
{ਸ਼ੁਭ ਗੁਣਾਂ ਦੀ ਸੈਨਾ ਨਾਲ ਦਿਗਵਿਜੈ} ॥੧..॥
{ਗੋਰਖ ਮਿਲਿਆ} ॥੧੫..॥
{ਮਛਿੰਦ੍ਰ} ॥੩੭..॥
{ਲੁਹਰੀਪਾ} ॥੪੬..॥
{ਕਮਲ ਦਲ ਪੰਖੜੀਆਣ} ॥੪੯..॥
{ਦਸ ਪ੍ਰਾਣ} ॥੫੦॥
{ਪੰਜ ਤਜ਼ਤ} ॥੫੧॥
{ਪੰਝੀ ਪ੍ਰਕ੍ਰਿਤੀਆਣ} ॥..੫੩॥
{ਕਥਾ ਸੁਣਕੇ ਗੁਰੂ ਜੀ ਦੀ ੭ ਦਿਨ ਸਮਾਧੀ ਲਗੀ} ॥੫੫..॥
ਦੋਹਰਾ: ਸ਼੍ਰੀ ਗੁਰ ਚਰਨ ਸਰੋਜ ਕੋ,
ਪ੍ਰੇਮ ਅਮੀ ਪਹਿਚਾਨ
ਅਮਰ ਅਜਰ ਸੁਖ ਪਾਇ ਹੈਣ,
ਜੇ ਕਰਿਹੀ ਤਿਹ ਪਾਨ ॥੧॥
ਸਰੋਜ=ਕਵਲ ਅਮੀ=ਅੰਮ੍ਰਿਤ ਸੰਸ: ਅਮ੍ਰਿਤ ਪ੍ਰਾਕ੍ਰਿਤ, ਅਮਿਅ ਹਿੰਦੀ, ਅਮ,
ਅਮਿ, ਅਮੀ॥
ਅਮਰ=ਜੋ ਨਾ ਮਰੇ, ਸਦਾ ਥਿਰ
ਅਜਰ=ਜਿਸਲ਼ ਬੁਢੇਪਾ ਨਾ ਆਵੇ, ਜੋ ਇਕ ਰਸ ਰਹੇ
ਪਾਨ=ਪੀਂਾ
ਅਰਥ: ਸ਼੍ਰੀ ਗੁਰੂ ਜੀ ਦੇ ਚਰਨਾਂ ਕਮਲਾਂ ਦਾ (ਜੋ) ਪ੍ਰੇਮ ਹੈ (ਅੁਸ ਲ਼) ਪਛਾਂ (ਕਿ ਅੁਹ)
ਅੰਮ੍ਰਿਤ ਹੈ ਜੋ ਅੁਸ ਲ਼ ਪੀਂਗੇ (ਓਹ) ਅਮਰ ਤੇ ਅਜਰ ਸੁਖ ਪ੍ਰਾਪਤ ਕਰਨਗੇ
ਸ਼੍ਰੀ ਬਾਲਾ ਸੰਧੁਰੁ ਵਾਚ ॥ {ਸ਼ੁਭ ਗੁਣਾਂ ਦੀ ਸੈਨਾ ਨਾਲ ਦਿਗਵਿਜੈ}
ਦਿਗਬਿਜੈ ਹੇਤ੧ ਸਾਜਿ ਬੇਦੀ ਕੁਲਕੇਤੁ ਦਲ੨,
ਕਬਿਜ਼ਤ:
ਚਲੇ ਦੰਭ ਦਲਿਬੇ ਕੋ, ਦਲਿਨਿ੩ ਬਿਦਾਰਿਯਾ੪
ਭਗਤਿ੫ ਕੀ ਕੇਤੁ੬, ਪਟ੭ ਪ੍ਰੇਮ ਕੇ ਸਮੇਤ
ਕਰਿ ਕੀਰਿਤਿ੮ ਨਿਸ਼ਾਨੋ੯ ਘਹਿਰਾਨੋ੧੦ ਘਨ੧ ਭਾਰਿਯਾ੨
੧ਜਗਤ ਜਿਜ਼ਤਂ ਲਈ
੨ਫੌਜ
੩(ਆਸੁਰੀ ਸੰਪਦਾ ਦੀਆਣ) ਫੌਜਾਣ ਲ਼
੪ਦੂਰ ਕਰਨ ਵਾਲੇ
੫ਭਗਤੀ (ਰੂਪੀ)
੬ਝੰਡਾ
੭ਬਸਤਰ (ਜੋ ਝੰਡੇ ਤੇ ਝੂਲਦਾ ਹੈ)
੮(ਵਾਹਿਗੁਰੂ ਦਾ) ਜਸ (ਰੂਪੀ)
੯ਧੌਣਸਾ
੧੦ਵਜ਼ਜਦਾ ਹੈ