Sri Nanak Prakash
੧੩੭
ਅਧਾਯ ਦੂਜਾ
੨. ਮੰਗਲ ਪਜ਼ਤ੍ਰੀ ਲਿਆਅੁਣੀ, ਬਾਲੇ ਦਾ ਗੁਰੂ ਅੰਗਦ ਜੀ ਲ਼ ਮਿਲਂਾ॥
ਸੈਯਾ: ਬਲਵੰਡ ਬਡੇ ਭੁਜਦੰਡ ਪ੍ਰਚੰਡ,
ਅਖੰਡ ਅਦੰਡ ਕਰੇ ਖਲ ਖੰਡਾ
ਰਨਮੰਡ ਅੁਮੰਡ ਘਮੰਡਿਤ ਚੰਡਿ,
ਅਖੰਡਲ ਕੇ ਅਰਿ ਕੀਨ ਬਿਹੰਡਾ
ਕਰ ਹੇਰਿ ਕੁਵੰਡਹ ਤੁੰਡਹ ਪੰਡੁ,
ਭਗੇ ਜਸ ਮੰਡਨ ਕਾ ਬ੍ਰਹਮੰਡਾ
ਸਿਧਿਦਾ ਨਿਧਿਦਾ ਰਿਧਿਦਾ ਬੁਧਿਦਾ
ਜੁਧ ਮਜ਼ਧ ਸਹਾਇਸਦਾ ਭਵਮੰਡਾ ॥੧॥
ਬਲਵੰਡ=ਬਲਵੰਤ=ਬਲਵਾਨ
ਭੁਜਦੰਡ=ਡੰਡੇ ਵਰਗੀਆਣ ਮਗ਼ਬੂਤ ਬਾਹਾਂ (ਅ) ਬਾਹਾਂ ਦੇ ਡੌਲੇ
ਪ੍ਰਚੰਡ=ਤੇਜ ਵਾਲੇ ਅਖੰਡ=ਅਟੁਜ਼ਟ, ਜੋ ਭਜ਼ਜ ਨ ਸਜ਼ਕਂ
ਅਦੰਡ=ਅ =ਦੰਡ=ਜਿਨ੍ਹਾਂ ਲ਼ ਦੰਡ ਨਾ ਦਿਜ਼ਤਾ ਜਾ ਸਕੇ, ਨਿਰਭੈ
ਖਲ=ਮੂਰਖ ਖੰਡਾ=ਖੰਡ ਦਿਜ਼ਤੇ, ਟੋਟੇ ਕਰ ਸਿਜ਼ਟੇ, ਨਾਸ਼ ਕੀਤੇ
ਰਣਮੰਡ=ਰਣ ਮੰਡ=ਮੈਦਾਨ ਜੰਗ ਸਜੇ ਹੋਏ ਵਿਚ ਰਣ ਤਜ਼ਤੇ ਯਾ ਰਣ ਮਜ਼ਤੇ ਵਿਚ
ਅੁਮੰਡ=ਜੋਸ਼ ਨਾਲ
ਘਮੰਡਿਤ=ਘਮੰਡ ਵਿਚ ਆ ਕੇ, ਭਾਵ ਰਣ ਵਿਚ ਵੈਰੀ ਲ਼ ਵੰਗਾਰਕੇ (ਮਾਰਨਾ) ਵੰਗਾਰਕੇ
ਚੰਡ=ਇਜ਼ਕ ਦੈਣਤ ਜਿਸਲ਼ ਦੇਵੀ ਨੇ ਮਾਰਿਆ ਸੀ (ਅ) ਚੰਡਿ, ਚੰਡੀ=ਚੰਡਿਕਾ ਦੇਵੀ
ਰਾਖਸ਼ਾਂ ਲ਼ ਮਾਰਨ ਵਾਲਾ ਦੇਵੀ ਦਾ ਰੂਪ ਸ਼ਕਤੀ
ਅਖੰਡਲ=ਆਖੰਡਲ=ਇੰਦ੍ਰ* ਅਰਿ=ਵੈਰੀ
ਬਿਹੰਡਾ=ਸੰਸ: ਵਿਘਟਨ, ਵਿਹਨਨਣ ਪ੍ਰਾਕ੍ਰਿਤ, ਬਿਹੰਡਨ॥=ਟੋਟੇ ਟੋਟੇ ਕਰ ਸਿਟਂੇ,
ਮਾਰ ਦੇਣਾ, ਪ੍ਰਾਜੈ ਕਰਨਾ
ਕਰ=ਹਜ਼ਥ ਹੇਰਿ=ਦੇਖਕੇ
ਕੁਵੰਡਹ=ਧਨੁਖਸੰਸ: ਕੋਦੰਡ, ਹਿੰਦੀ, ਕੁਬੰਡ॥
ਤੁੰਡਹ=ਤੁੰਡ-ਮੂੰਹ
ਪੰਡੁ-ਪਾਂਡੂ ਰੰਗ ਦੇ, ਪੀਲੇ, ਪਿਜ਼ਲੇ ਮੂੰਹ ਪੀਲਾ ਹੋਣਾ, ਭੈ ਖਾਂਾ ਹੈ
ਮੰਡਨਭਾ=ਅਸਥਾਪਨ ਹੋਇਆ, ਫੈਲਿਆ ਹੋਇਆ
ਬ੍ਰਹਮੰਡਾ=ਜਗਤ ਵਿਚ
ਸਿਧਿ ਦਾ ਨਿਧਿ ਦਾ ਰਿਧਿ ਦਾ ਬੁਧਿ ਦਾ=ਸਿਧਿ, ਨਿਧਿ, ਰਿਧੀ ਤੇ ਬੁਜ਼ਧੀ ਦਾ ਦਾਤਾ
ਨਿਧੀਆਣ ਤੇ ਸਿਧੀਆਣ ਲਈ ਵੇਖੋ ਪਹਿਲੇ ਅਧਾਯ ਦੇ ੧੭ਵੇਣ ਛੰਦ ਦੇ ਪਦਾਰਥ
*ਅਖੰਡਲ=ਅਟੁਜ਼ਟ ਪਰ ਏਥੇ ਮਰਾਦ ਆਖੰਡਲ ਤੋਣ ਹੈ