Sri Nanak Prakash
੧੪੨
-ਸੁ ਕਿੰਕਰ੧ ਕੇ ਭ੍ਰਮ ਜਾਸ੨ ਬਿਗੋਏ੩
ਪਰਮੇਸ਼ੁਰ ਸ਼੍ਰੀ ਗੁਰ ਨਾਨਕ ਸੋ
ਜਿਨ* ਭੇਦ ਨ ਮਜ਼ਧ ਤਰੰਗਹ ਤੋਏ੪- ॥੯॥
ਸੈਯਾ: ਚਿਤ ਪ੍ਰੀਤਿ ਕੀ ਰੀਤਿ ਚਿਤੈਣ੫ ਨਿਤ ਹੀ
-ਭਵ੬ ਮੈਣ ਭਵ੭ ਸ਼੍ਰੀ ਗੁਰੁ ਕੋ ਬਿਧਿ੮ ਲੀਨੋ?
ਪੁਨ ਬਾਲ ਜੁਵਾ ਕੇ੯ ਬਿਲਾਸ੧੦ ਜੇਅੂ
ਇਤਿਹਾਸ ਕਹੈ ਸਿਖ ਕੌਨ ਪ੍ਰਬੀਨੋ੧੧?
ਸਭਿ ਦੇਸ਼ ਬਿਦੇਸ਼ਨ੧੨ ਕੋ ਰਟਨੋ੧੩
ਕਟਨੋ ਕੁਟਿਲ੧੪ ਬਡ ਦੰਭ੧੫ ਜੁ ਕੀਨੋ
ਚਿਤ ਚਿੰਤਤਿ ਦੇਤਿ ਅਚਿੰਤਤਤਾ
ਜੋਅੂ ਬੈਸ ਇਕੰਤ ਗੁਰੂ ਰਸ ਭੀਨੋ- ॥੧੦॥
ਦੋਹਰਾ: ਸ਼੍ਰੀ ਗੁਰ ਬਰ੧੬ ਸਰਬਜ਼ਗ੧੭ ਅੁਰ,
ਡਰ੧੮ ਹਰਿ੧੯ ਅਰੁ ਜੁਰ ਤੀਨ੨੦
ਪਢਹਿ ਸੁਨਹਿ ਸਿਖ ਹੋਇ ਗਤਿ,੨੧
ਰਿਦੇ ਮਨੋਰਥ ਕੀਨ ॥੧੧॥
*੧ਦਾਸਾਂ ਭਾਵ ਸਿਜ਼ਖਾਂ ਦੇ
੨ਜਿਨ੍ਹਾਂ (ਗੁਰੂ ਨਾਨਕ ਦੇਵ) ਨੇ
੩ਭ੍ਰਮ ਦੂਰ ਕੀਤੇ
*ਪਾਠਾਂਤ੍ਰ-ਜਿਮ
੪ਜਿਨ੍ਹਾਂ ਦਾ ਵਾਹਿਗੁਰੂ ਨਾਲ ਭੇਦ ਨਹੀਣ ਜੀਕੂੰ ਜਲ ਤੇ ਲਹਿਰਾਣ ਦਾ ਫਰਕ ਨਹੀਣ
੫ਚਿਤਵਦੇ ਹਨ (ਦੂਜੇ ਗੁਰੂ ਜੀ)
੬ਸੰਸਾਰ
੭ਜਨਮ
੮ਕਿਸ ਤਰ੍ਹਾਂ
੯ਜੁਆਨੀ ਦੇ
੧੦ਕੌਤਕ ਬਚਨ, ਆਦਿ ਹਾਲ
੧੧ਚਤੁਰ
੧੨ਦੇਸ਼ਾਂ ਪ੍ਰਦੇਸ਼ਾਂ
੧੩ਫਿਰਨਾ
੧੪ਪਾਪ
੧੫ਪਖੰਡ
੧੬ਸ਼੍ਰੇਸਟ
੧੭ਅੰਤਰਜਾਮੀ
੧੮ਦਿਲ ਦਾ ਡਰ
੧੯ਦੂਰ ਕਰਦੇ ਹਨ
੨੦ਅਤੇ ਤਿੰਨੇ ਤਾਪ
੨੧ਮੁਕਤ