Sri Nanak Prakash

Displaying Page 113 of 832 from Volume 2

੧੪੦੯

੯. ਸ਼ਾਰਦਾ ਮੰਗਲ ਬ੍ਰਿਜ, ਅਯੁਜ਼ਧਾ, ਤੇ ਕਾਣਸ਼ੀ ਦੇ ਲੋਕਾਣ ਪ੍ਰਤਿ ਅੁਪਦੇਸ਼॥
੮ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੧੦
{ਗੁਰੂ ਜੀ ਬ੍ਰਿਜ ਪਹੁੰਚੇ} ॥੩..॥
{ਬ੍ਰਿਜ ਪਰਬਤ ਦੀ ਪੌਰਾਣਕ ਕਥਾ} ॥੬..॥
{ਗੁਰੂ ਜੀ ਅਯੁਜ਼ਧਾ ਵਿਜ਼ਚ} ॥੪੭॥
{ਤਿੰਨ ਪ੍ਰਕਾਰ ਦੇ ਗੁਰੂ} ॥੫੬..॥
{ਗੁਰੂ ਜੀ ਕਾਣਸ਼ੀ ਵਿਜ਼ਚ} ॥੭੦..॥
{ਕਾਣਸ਼ੀ ਦੇ ਪੰਡਤਾਂ ਲ਼ ਅੁਪਦੇਸ਼} ॥੭੫..॥
{ਕਾਣਸ਼ੀ ਦੇ ਲੋਕਾਣ ਲ਼ ਅੁਪਦੇਸ਼}
{ਦੋ ਕਿਸਮ ਦਾ ਪੜ੍ਹਨਾ} ॥੭੮..॥
ਦੋਹਰਾ: ਜਗਤਿ ਜੋਤਿ ਜਗਮਗਤਿ ਜੁਤ, ਨਿਤ ਅਭਿਮਤ ਚਿਤ ਦੇਤਿ
ਸੂਲ ਹਰੀ ਮੰਗਲ ਕਰੀ, ਜੈ ਜੈ ਕ੍ਰਿਪਾ ਨਿਕੇਤ ॥੧॥
ਜਗਤਿ ਜੋਤਿ=ਜਾਗਦੀ ਹੈ ਜੋਤ ਇਸ ਦੀ, ਇਸ ਦਾ ਪ੍ਰਕਾਸ਼ ਪੈ ਰਿਹਾ ਹੈ, ਜੋ ਜੀ
ਰਹੀ ਹੈ
ਜਗਮਗਤਿ=ਚਮਕਂਾ ਜਿਸ ਦਾ ਜਗਮਗਾ ਰਿਹਾ ਹੈ, ਭਾਵ ਤੇਜ ਜਿਸ ਦਾ ਦਮਕ ਰਿਹਾ
ਹੈ
ਜੁਤ=ਚਮਕਂਾ ਸੰਸ: ਦੁਤ=ਚਮਕਂਾ॥
ਅਭਿਮਤ=ਚਾਹੀ ਹੋਈ, ਮੰਗੀ ਹੋਈ ਸੰਸ: ਅਭਿਮਤ॥
ਅਰਥ: ਜਾਗਦੀ ਜੋਤ ਤੇ ਜਗਮਗਾਅੁਣਦਾ ਹੈ ਚਮਕਂਾ (ਜਿਸ ਦਾ, ਜੋ) ਸਦਾ ਚਿਤ ਦੀ ਚਾਹੀ
(ਮਨੋ ਕਾਮਨਾ) ਦੇਣਦੀ ਹੈ, (ਜੋ) ਪੀੜਾ ਦੂਰ ਕਰਨ ਵਾਲੀ, ਮੰਗਲ ਕਰਨ ਵਾਲੀ ਤੇ
ਕ੍ਰਿਪਾ ਦਾ ਘਰ ਹੈ (ਤੈਲ਼) ਜੈ ਜੈ ਕਾਰ ਹੋਵੇ
ਭਾਵ: ਪਹਿਲੇ ਚਰਣ ਵਿਚ ਤੇਜ ਦੂਜੇ ਵਿਚ ਸ਼ਾਂਤਿ ਵਾਲੇ ਗੁਣ ਕਜ਼ਠੇ ਕੀਤੇ ਹਨ ਸ਼ਾਰਦਾ ਤੇ
ਚੰਡੀ ਇਕੋ ਰੂਪ ਵਿਚ ਵਰਣਨ ਹੋਏ ਹਨ, ਵਿਸ਼ੇਸ਼ ਵੇਖੋ ਅਗਲੇ ਅਧਾਯ ਦਾ ਮੰਗਲ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ੍ਰੀ ਫੇਰੂ ਸੁਤ! ਸੁਨੀਏ ਕਥਾ
ਪਿਖੀ ਜਥਾ ਮੈਣ ਕਥਿ ਹੋਣ ਤਥਾ
ਆਗੈ ਗਮਨ ਕੀਨ ਗੁਨਖਾਨੀ
ਨਰਨ ਅੁਧਾਰਨ ਜਿਨ ਮਨ ਬਾਨੀ ॥੨॥
ਭੁਜੰਗ ਛੰਦ: ਚਲਸੇ ਜਾਤਿ ਮੋ ਸੰਗਿ ਬੋਲੇ ਕ੍ਰਿਪਾਲਾ {ਗੁਰੂ ਜੀ ਬ੍ਰਿਜ ਪਹੁੰਚੇ}
ਅਬੈ ਦੇਖੀਏ ਕਾਨ੍ਹ੧ ਕੀ ਬ੍ਰਿਜ਼ਜ ਸ਼ਾਲਾ੨
ਜਹਾਂ ਆਵਤਾਰੰ ਧਰੋ ਕੰਸ਼ ਨਾਸੂ੩
ਕਿਯੋ ਹੈ ਕਲੋਲ ਜਸ਼ੋਧਾ੪ ਅਵਾਸੂ ॥੩॥


੧ਕ੍ਰਿਸ਼ਨ
੨ਬ੍ਰਿਜ ਅਸਥਾਨ
੩ਕੰਸ ਦੇ ਨਾਸ਼ਕ ਨੇ
੪ਕ੍ਰਿਸ਼ਨ ਜੀ ਦੀ ਮਾਤਾ ਦਾ ਨਾਮ

Displaying Page 113 of 832 from Volume 2