Sri Nanak Prakash

Displaying Page 1188 of 1267 from Volume 1

੧੨੧੭

੬੯. ਸਤਿਗੁਰ ਮੰਗਲ ਪ੍ਰਹਲਾਦ ਪ੍ਰਸੰਗ॥

{ਦਸ ਸ਼ੁਭ ਗੁਣ} ॥੫੦॥
ਦੋਹਰਾ: ਸਤਿਗੁਰ ਮਮ ਬੇਰੀ ਕਟਹੁ, ਨਿਜ ਬੇਰੀ ਪਰ ਚਾਰਿ
ਇਸ ਬੇਰੀ ਹੈ ਭਵ ਸੁਫਲ, ਬਿਨ ਬੇਰੀ ਕਰਿ ਪਾਰ ॥੧॥
ਬੇਰੀ=ਬੇੜੀ, ਪੈਰਾਣ ਦੀਆਣ ਕੜੀਆਣ ਜੋ ਕੈਦੀਆਣ ਲ਼ ਪਾਅੁਣਦੇ ਹਨ ਹਜ਼ਥਾਂ ਦੀ ਹਥਕੜੀ
ਤੇ ਪੈਰਾਣ ਦੀ ਬੇੜੀ ਕਹਿਲਾਅੁਣਦੀ ਹੈ, ਭਾਵ ਕੈਦ
ਬੇਰੀ=ਬੇੜੀ, ਨਾਅੁਕਾ ਬੇੜਾ ਤੋਣ ਬੇੜੀ ਭਾਵ ਛੋਟੀ ਬੇੜੀ
ਬੇਰੀ=ਵਾਰੀ, ਹਿੰਦੀ ਵਿਚ ਬਾਰ ਲ਼ ਬੇਰੀ ਬੀ ਲਿਖ ਬੋਲ ਲੈਣਦੇ ਹਨ
ਬੇਰੀ=ਢਿਜ਼ਲ, ਦੇਰੀ, ਬੇਰ ਲ਼ ਹਿੰਦੀ ਵਿਚ ਬੇਰੀ ਬੀ ਲਿਖ ਬੋਲ ਲੈਣਦੇ ਹਨ
ਅਰਥ: (ਹੇ) ਸਤਿਗੁਰੂ ਜੀ! ਮੇਰੀ ਕੈਦ ਕਜ਼ਟ ਦਿਓ (ਅਤੇ) ਆਪਣੀ ਨੌਕਾ ਪਰ ਚਾੜ੍ਹਕੇ ਬਿਨਾ
ਦੇਰੀ (ਦੇ ਸੰਸਾਰ ਨਦੀ ਤੋਣ) ਪਾਰ ਕਰ ਦਿਓ (ਜੋ) ਇਸ ਵਾਰੀ ਦਾ ਜਨਮ ਸਫਲਾ ਹੋ
ਜਾਵੇ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਗੁਰੁ ਅੰਗਦ ਜੀ ਇਹ ਕਥਾ
ਜਥਾ ਪ੍ਰਹਿਲਾਦ ਭਨੀ ਸੁਨੁ ਤਥਾ
ਹਿਰਨਕਸ਼ਪ ਸੁਨਿ ਬਿਸ਼ਨੁ ਅੁਪਾਸਨ'੧
ਭਯੋ ਕ੍ਰੋਧ ਮੈਣ ਮਨਹੁ ਹੁਤਾਸਨ੨ ॥੨॥
ਮਾਰਨ ਚਹਿਸ ਮੰਦਮਤਿ ਮਾਨੀ
ਮੁਖ ਤੇ ਬੋਲੋ ਬਿਖਵਤ੩ ਬਾਨੀ
-ਰੇ ਸਠ ਬਾਲਿਕ! ਮੋ ਬਿਨ ਈਸਾ੪
ਕਹੋ ਕਹਾਂ? ਨਤੁ੫ ਕਾਟੋਣ ਸੀਸਾ੬- ॥੩॥
ਅਸ ਕਹਿ ਮਾਨਹਿ ਤੇ ਸੁ ਮਹਾਨਾ
ਖੈਣਚਿ ਖੜਗ ਕਰ ਮਹਿਣ ਚਮਕਾਨਾ
-ਕੋ ਰਖਵਾਰੋ? ਦੇਹੁ ਬਤਾਈ
ਅਬ ਜਮ ਧਾਮਹਿ੭ ਦੇਅੁਣ ਪਠਾਈ- ॥੪॥
ਸੁਨਿ ਕਰਿ ਮੈਣ ਤਬ ਗਿਰਾ ਅਲਾਈ
-ਪਰਿਪੂਰਨ ਹੈ ਸਭਿਨੀ ਥਾਈਣ


੧ਬੰਦਗੀ
੨ਅਗਨੀ
੩ਗ਼ਹਿਰ ਵਰਗੀ
੪ਈਸ਼ਰ
੫ਨਹੀਣ ਤਾਂ
੬(ਤੇਰਾ) ਸਿਰ
੭ਧਰਮਰਾਜ ਦੇ ਘਰ

Displaying Page 1188 of 1267 from Volume 1