Sri Nanak Prakash

Displaying Page 1203 of 1267 from Volume 1

੧੨੩੨

੭੦. ਗੁਰ ਚਰਣ ਮੰਗਲ ਵੈਰਾਹ ਅਵਤਾਰ॥

ਦੋਹਰਾ: ਸ਼੍ਰੀ ਗੁਰ ਪਗ ਕਰਿ ਸਿਪਰ ਸਰ*,
ਬਾਨ ਸਿ ਸਰਬ ਬਿਕਾਰ
ਕਰਿ ਤਿਹ ਓਟ ਬਚਾਇ ਕੈ,
ਕਹੌਣ ਕਥਾ ਸੁਖ ਸਾਰ ॥੧॥
ਸਿਪਰ=ਢਾਲ ਫਾਰਸੀ, ਸਿਪਰ॥ ਸਰ-ਸਿਰ, ਸੀਸ ਫਾਰਸੀ, ਸਰ॥
(ਅ) ਤੀਰ (ੲ) ਤਲਾ, ਸਰੋਵਰ ਸੰਸ: ਸਰ॥ ਸਰੋਵਰ ਤੋਣ ਮੁਰਾਦ ਸੰਸਾਰ ਅਰਥ ਐਅੁਣ
ਲਗੇਗਾ, ਸੰਸਾਰ ਦੇ ਸਰਬ ਪ੍ਰਕਾਰ ਦੇ ਵਿਸ਼ਿਆਣ (ਰੂਪੀ ਬਾਣ) ਤੀਰ (ਸ) ਵਰਗਾ, ਤੁਜ਼ਲ,
ਬਰਜ਼ਬਰ
ਬਾਨ=ਬਾਣ, ਤੀਰ ਜਿ=ਜੋ, ਜੇਹੜੇ
ਅਰਥ: ਸ਼੍ਰੀ ਗੁਰੂ ਜੀ ਦੇ ਚਰਣਾਂ (ਰੂਪੀ ਆਸਰੇ ਲ਼ ਆਪਣੇ) ਸੀਸ ਪਰ ਢਾਲ ਬਣਾ ਕੇ ਸਰਬ
(ਪ੍ਰਕਾਰ ਦੇ) ਵਿਕਾਰਾਣ ਰੂਪੀ ਬਾਣ ਤੋਣ ਬਚਂ ਲਈ ਅੁਨ੍ਹਾਂ ਲ਼ ਓਟ ਬਣਾਇਕੇ (ਮੈਣ
ਅਜ਼ਗੇ ਦੀ) ਕਥਾ, ਜੋ ਸੁਜ਼ਖਾਂ ਦਾ ਸਾਰ ਹੈ, ਕਹਿੰਦਾ ਹਾਂ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਅੰਗਦ ਸੁਨਿ ਕਥਾ ਰਸਾਲਾ
ਅਜ਼ਗ੍ਰਜ ਗਮਨੇ ਦੀਨ ਦਯਾਲਾ
ਤਬ ਮਰਦਾਨੇ ਬਚਨ ਅੁਚਾਰਾ
ਧਰੋ ਪ੍ਰਭੂ ਸ਼ੂਕਰ੧ ਅਵਤਾਰਾ ॥੨॥
ਹਿਰਨਾਛਸ ਦਾਨਵ ਹਨਿ ਕੈਸੇ
ਧਰਨੀ ਆਨੀ ਭਾਨਿਯੇ ਤੈਸੇ
ਇਨ ਦੈਤਨ ਕੋ ਜਨਮ ਜੂ ਕ੍ਰਰਾ੨
ਸੋ ਕਹਿਯੇ ਸ਼੍ਰੀ ਗੁਰੁ ਗੁਨ ਭੂਰਾ ॥੩॥
ਸੁਨਿ ਕਰਿ ਕਹਿਨ ਲਗੇ ਗੁਨਖਾਨੀ
-ਜੋ ਸੁਨਿ ਅਹੈ੩ ਪੁਰਾਨ ਕਹਾਨੀ ਵਿਸ਼ੇਸ਼ ਟੂਕ
ਏਕ ਸਮੈ ਕਜ਼ਸ਼ਪ੪ ਜਗ ਕਰਿ ਕੈ
ਬੈਠੋ ਸਦਨ ਹਰਖ ਅੁਰ ਧਰਿ ਕੈ ॥੪॥
ਸੰਧਾ ਕਾਲ ਸੁਤਾ ਦਜ਼ਖ੫ ਕੇਰੀ


*ਇਕ ਲਿਖਤੀ ਨੁਸਖੇ ਵਿਚ ਪਾਠ ਬੀ-ਸਿਰ-ਦੇਖਂ ਵਿਚ ਆਇਆ ਹੈ
੧ਸੁਰ ਦਾ
੨ਖੋਟਾ
੩ਸੁਣੀ ਹੋਈ ਹੈ
੪ਇਕ ਰਿਖੀ
੫ਦਜ਼ਖ ਦੀ ਧੀ ਦਿਜ਼ਤੀ, ਜੋ ਕਜ਼ਸ਼ਪ ਦੀ ਵਹੁਟੀ ਸੀ

Displaying Page 1203 of 1267 from Volume 1