Sri Nanak Prakash

Displaying Page 132 of 832 from Volume 2

੧੪੨੮

੧੦. ਸ਼ਾਰਦਾ ਮੰਗਲ ਜਗਨ ਨਾਥ, ਕਲਜੁਗ ਪ੍ਰਸੰਗ॥
੯ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੧੧
{ਜਗਨ ਨਾਥ ਪੁਰੀ} ॥੨..॥
{ਆਰਤੀ} ॥੭..॥
{ਬਘਿਆੜ ਦੀ ਕਥਾ} ॥੧੪॥
{ਕਲਜੁਗ ਪ੍ਰਸੰਗ} ॥੨੨..॥
{ਕਲਜੁਗ ਦੀ ਸੈਨਾ} ॥੪੬॥
{ਕਲਜੁਗ ਲਛਨ} ॥੬੯..॥
ਭੁਜੰਗ ਛੰਦ: ਨਮੋ ਚੰਡਿਕਾ ਕਾਲਕਾ ਬਾਕਬਾਨੀ
ਬਿਘੰਨਾ ਹਰੰਤੀ ਸਦਾ ਬੁਜ਼ਧਿ ਦਾਨੀ
ਕਰੋ ਦਾਤ ਮਾਤਾ ਮੁਝੈ ਦਾਸ ਜਾਨੋਣ
ਸੁਛੰਦੰ ਗੁਰੂ ਕੀ ਕਥਾ ਹੌਣ ਬਖਾਨੋਣ ॥੧॥
ਚੰਡਿਕਾ=ਦੇਖੋ ਪੂਰਬਾਰਧ ਅਧਾਯ ੧ ਅੰਕ ੨
ਕਾਲਿਕਾ=ਕਾਲੇ ਰੰਗ ਦੀ ਇਕ ਮੰਨੀ ਹੋਈ ਵਕਤੀ ਜਿਸ ਨੇ ਦੈਣਤਾਂ ਦਾ ਨਾਸ਼ ਕੀਤਾ
ਮੁਰਾਦ ਤੇਜਮਯ ਸ਼ਤ੍ਰਆਣ ਤੇ ਭੈ ਵਾਲਾ ਅਸਰ ਪਾਅੁਣ ਵਾਲੀ ਵਕਤੀ, ਅੁਸੇ ਲ਼ ਬਾਕਬਾਨੀ
ਪਏ ਕਹਿਣਦੇ ਹਨ ਆਦਿ ਸ਼ਕਤੀ
ਸੁ=ਚੰਗੇ
ਸੁਛੰਦੰ=ਸੁਹਣੇ ਗੀਤ, ਸੁੰਦਰ ਕਵਿਤਾ (ਅ) ਸਛੰਦ=ਸੁਤੰਤ੍ਰ, ਆਪੇ ਟੁਰੀ ਆਅੁਣ
ਵਾਲੀ ਕਵਿਤਾ
ਅਰਥ: ਨਮਸਕਾਰ (ਹੈ ਤੈਲ਼, ਤੂੰ ਜੋ) ਚੰਡੀ ਹੈਣ, ਕਾਲਿਕਾ ਹੈਣ, ਸਰਸਤੀ ਹੈਣ, ਵਿਘਨਾਂ ਦੇ ਹਰ
ਲੈਂ ਵਾਲੀ ਹੈਣ, ਸਦਾ ਬੁਜ਼ਧੀ ਦੇਣ ਵਾਲੀ ਹੈਣ ਹੇ ਮਾਤਾ! ਮੈਲ਼ ਦਾਸ ਜਾਣੋ (ਤੇ ਇਹ)
ਦਾਤ ਬਖਸ਼ੋ ਕਿ ਸੁਹਣੇ ਛੰਦਾਂ ਵਿਚ ਗੁਰੂ ਜੀ ਦੀ ਕਥਾ ਵਰਣਨ ਕਰਾਣ
ਭਾਵ: ਇਸ ਮੰਗਲ ਵਿਚ ਸੰਸਾ ਨਹੀਣ ਰਹਿਣਦਾ ਕਿ ਕਵਿ ਜੀ ਬੁਜ਼ਧੀ ਦਾਤਾ ਤੇ ਬਾਕਬਾਨੀ
ਸਰਸਤੀ ਲ਼ ਹੀ ਚੰਡਿਕਾ ਤੇ ਕਾਲਿਕਾ ਕਹਿ ਰਹੇ ਸਨ, ਇਹੋ ਵਿਘਨ ਹਰਨ ਵਾਲੀ
ਹੈ, ਇਹੋ ਅਕਲ ਦੇਣ ਵਾਲੀ ਹੈ, ਇਹੋ ਕਵਿਤਾ ਦੀ ਦਾਤੀ ਹੈ ਸੋ ਸਪਸ਼ਟ ਹੈ ਕਿ
ਆਪ ਨੇ ਅਪਣੀ ਸ਼ਾਰਦਾ ਵਿਚ ਤੇਜ ਤੇ ਸ਼ਾਂਤ, ਜਲਾਲ ਤੇ ਜਮਾਲ, ਸਗੋਣ ਸ਼ਤ੍ਰਆਣ ਲ਼
ਭੈ ਦਾਤਾ ਹੋਣ ਵਾਲੀ ਵਰਣਨ ਕੀਤਾ ਹੈ, ਕਿਅੁਣਕਿ ਆਪ ਨੇ ਕਵਿਤਾ ਬੀਰ ਰਸ ਤੇ
ਰੌਦ੍ਰ ਰਸ ਦੀ ਬੀ ਕਰਨੀ ਹੈ
ਇਕ ਹੋਰ ਗਜ਼ਲ ਇਥੇ ਹਜ਼ਲ ਹੋਈ ਪਈ ਹੈ ਕਿ ਸ਼ਾਰਦਾ ਤੋਣ ਆਪ ਇਕੋ ਪ੍ਰਯੋਜਨ ਰਖਦੇ ਹਨ-
ਆਪ ਅੁਸ ਤੋਣ ਇਹ ਵਰ ਮੰਗਦੇ ਹਨ ਕਿ ਆਪਣੇ ਇਸ਼ਟ ਦੀ ਅਪਣੇ ਸਤਿਗੁਰੂ ਦੀ
ਕਥਾ ਮੈਣ ਸੁਤੇ ਸਿਜ਼ਧ ਕੁਦਰਤੀ ਵਹਾਅੁ ਵਾਲੀ ਸੁੰਦਰ ਛੰਦਾਂ ਵਿਚ ਗੁੰਦੀ ਕਵਿਤਾ ਵਿਚ
ਵਰਣਨ ਕਰਾਣ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸੁਨਿ ਸ਼੍ਰੀ ਅੰਗਦ ਕਥਾ ਰਸਾਲਾ
ਆਗੈ ਗਮਨੇ ਬਹੁਰ ਕ੍ਰਿਪਾਲਾ


ਦੇਵੀ ਦੀ ਵਿਸੇਸ਼ ਵਾਖਾ ਲਈ ਪੜ੍ਹੋ ਪੂਰਬਾਰਧ ਅਧਾਯ ੧ ਅੰਕ ੨

Displaying Page 132 of 832 from Volume 2