Sri Nanak Prakash

Displaying Page 188 of 1267 from Volume 1

੨੧੭

੬. ਗੋਪਾਲ ਪਾਂਧੇ ਪ੍ਰਤਿ ਅੁਪਦੇਸ਼॥

{ਪਾਂਧੇ ਪਾਸ ਜਾਣ ਦਾ ਦ੍ਰਿਸ਼} ॥੫॥
{ਗੋਪਾਲ ਪਾਂਧੇ ਪ੍ਰਤਿ ਅੁਪਦੇਸ਼} ॥੧੨..॥
ਸੈਯਾ: ਸੁੰਦਰ ਸ਼੍ਰੀ ਅਰਬਿੰਦ ਬਨੀ, ਗੁਰੁ ਕੀਰਤਿ ਆਨਦ ਬ੍ਰਿੰਦ ਜਈ
ਮੰਜੁਲ ਰੂਪ ਮਰਾਲਨਿ ਅੁਜ਼ਜਲ, ਸਾਰਦ ਸ਼ੋਭਤਿ ਨਿਤ ਨਈ
ਜੇ ਗੁਨ ਗ੍ਰਾਹਿ ਗੁਨੀ ਅਲਿ ਕੰਦਲ, ਪ੍ਰੀਤਿ ਸੁਗੰਧਿ ਕੀ ਚੀਤ ਭਈ
ਜਾਚਤਿ ਹੌਣ ਕਰ ਜੋਰਿ ਨਿਹੋਰਤਿ, ਮਾਨਸ ਮੇਰੇ ਮੋਣ ਹੋਣ ਥਿਰਈ ॥੧॥
ਅਰਬਿੰਦ=ਕਮਲ
ਬਨੀ=ਫਬ ਰਹੀ ਹੈ, ਬਨ ਬਨ ਪੈ ਰਹੀ ਹੈ, (ਅ) ਬਨੀ=ਬਗੀਚੀ, ਬਾਟਿਕਾ ਅਰਬਿੰਦ
ਬਨੀ=ਕਮਲਾਂ ਦੀ ਬਗੀਚੀ
ਆਨਦ ਬ੍ਰਿੰਦ ਜਈ=ਬਿੰਦ ਆਨਦ ਜਈ-ਬਹੁਤੇ ਆਨਦ ਅੁਤਪਤ ਕਰਨ ਵਾਲੀ ਹੈ
ਭਾਵ-ਜਿਸ ਲ਼ ਦੇਖਿਆਣ ਦਿਲ ਖੁਸ਼ ਹੋਵੇ
ਮੰਜੁਲ=ਮਨ ਲ਼ ਭਾਅੁਣ ਵਾਲਾ, ਪਸੰਦੀਦਾ, ਅੁਜ਼ਜਲ
ਮਰਾਲ=ਇਕ ਪ੍ਰਕਾਰ ਦੀ ਬਜ਼ਤ, (ਅ) ਹੰਸ
ਮਰਾਲ ਦਾ ਬਹੁ ਵਚਨ ਹੈ ਮਰਾਲਨ ਪਰ ਮਰਾਲਨਿ ਦੇ ਨਨੇ ਲ਼ ਸਿਆਰੀ ਹੋਣ ਕਰਕੇ
ਪਦ ਮਰਾਲਨਿ ਦਾ ਅਰਥ ਹੰਸਨੀਆਣ ਬੀ ਕਰਦੇ ਹਨ
ਸਾਰਦ=ਸ਼ਾਰਦਾ, ਸਰਸਤੀ, ਵਿਦਾ ਦੀ ਦੇਵੀ, ਅੁਸ ਲ਼ ਕਵੀਆਣ ਨੇ ਅੁਜ਼ਜਲ ਤੇ ਸ਼ੋਭਾ
ਵਾਲੀ ਅਤਿ ਸੁੰਦਰ ਮੰਨਿਆ ਹੈ
ਅਲਿ=ਭੌਰੇ
ਕੰਦਲ=ਕੰਦਲ ਦਾ ਅਰਥ-ਸਮੂਹ ਕਰਦੇ ਹਨ ਪਰੰਤੂ ਕੰਦਲ ਨਾਮ ਹੈ ਸੋਨੇ ਦਾ, ਨਵੇਣ
ਫੁਜ਼ਟੇ ਸ਼ਗੂਫੇ ਦਾ, ਜਿਸ ਲ਼ ਫੁਲ ਪੈਂ ਇਸ ਤੋਣ ਕੰਦਲ ਦੀ ਮੁਰਾਦ ਬੀ ਪਿਜ਼ਛੇ ਕਹੀ
ਅੁਜ਼ਜਲਤਾ, ਸੁੰਦਰਤਾ, ਸ਼ੋਭਾ ਵਾਣੂ ਖੇੜੇ ਯਾ ਬਿਕਾਸ ਤੋਣ ਹੈ, ਤੇ ਵਿਸ਼ੇਸ਼ਂ ਹੈ ਗੁਣੀ ਜਨਾਂ ਦਾ
ਜਿਨ੍ਹਾਂ ਦਾ ਦਿਲ ਯਾ ਮਸਤਕ ਖਿੜੇ ਹੋਏ ਹਨ ਜੀਕੂੰ ਭੌਰਾ ਫੁਜ਼ਲਾਂ ਤੇ ਖੁਸ਼ ਤੇ ਖਿੜੇ ਦਿਲ
ਗੁੰਜਾਰ ਕਰਦਾ ਫਿਰਦਾ ਹੈ
ਕਰਜੋਰਿ=ਹਜ਼ਥ ਜੋੜ ਕੇ ਨਿਹੋਰਤਿ=ਬੇਨਤੀ, ਤਰਲਾ, ਮਿੰਨਤ
ਮਾਨਸ=ਮਨ ਮੋਣ=ਵਿਜ਼ਚ
ਥਿਰਈ=ਥਿਰ ਹੋ, ਟਿਕੋ, ਇਸਥਿਤ ਹੋ
ਅਰਥ: (ਸ਼੍ਰੀ) ਗੁਰੂ ਜੀ ਦੀ ਸ਼੍ਰੀ ਕੀਰਤੀ ਬਹੁਤੇ ਆਨਦ ਲ਼ ਅੁਪਜਾਅੁਣ ਵਾਲੀ ਅਪਣੀ
ਸੁੰਦਰਤਾ (ਵਿਜ਼ਚ) ਕਮਲਾਂ (ਵਾੂ) ਫਬ ਰਹੀ ਹੈ
(ਹਾਂ ਅੁਹ ਅਪਣੀ) ਮੰਜਲ-ਰੂਪਤਾ (ਵਿਜ਼ਚ) ਹੰਸਾਂ (ਵਾਣੂ) ਅੁਜ਼ਜਲ (ਅਤੇ ਆਪਣੀ ਸ਼ੋਭਾ ਵਿਚ)
ਸ਼ਾਰਦਾ (ਵਾਣੂ) ਨਿਤ ਨਵੀਣ (ਤੋਣ ਨਵੀਣ) ਸ਼ੋਭਾ ਦੇ ਰਹੀ ਹੈ
(ਇਹ ਸੁੰਦਰਤਾ, ਅੁਜ਼ਜਲਤਾ, ਸ਼ੋਭਾ ਦੇਖ ਕੇ) ਜਿਹੜੇ ਭੌਰਿਆਣ (ਸਮਾਨ) ਗੁਣਾਂ ਲ਼ ਗ੍ਰਹਣ
ਕਰਨ ਵਾਲੇ ਸਮੂਹ ਗੁਣੀ ਜਨ (ਹਨ, ਅੁਨ੍ਹਾਂ ਦੇ) ਚਿਜ਼ਤ ਵਿਚ (ਸਦਾ) ਸੁਗੰਧੀ ਲੈਂ
ਦੀ ਪ੍ਰੀਤ (ਅੁਦਿਤ) ਹੋ ਰਹੀ ਹੈ

Displaying Page 188 of 1267 from Volume 1